ਕੋਲਕਾਤਾ, 1 ਜੂਨ, ਦੇਸ਼ ਕਲਿਕ ਬਿਊਰੋ :
ਇੱਕ ਵਿਅਕਤੀ ਆਪਣੀ ਸਾਲ਼ੀ ਦੇ ਕੱਟੇ ਹੋਏ ਸਿਰ ਨਾਲ ਇਲਾਕੇ ਵਿੱਚ ਘੁੰਮਦਾ ਦੇਖਿਆ ਗਿਆ। ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਹ ਘਟਨਾ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਵਾਪਰੀ ਹੈ।
ਵੀਡੀਓ ਵਿੱਚ, ਮੁਲਜ਼ਮ ਆਪਣੇ ਸੱਜੇ ਹੱਥ ਵਿੱਚ ਇੱਕ ਤੇਜ਼ਧਾਰ ਹਥਿਆਰ ਅਤੇ ਖੱਬੇ ਹੱਥ ਵਿੱਚ ਇੱਕ ਕੱਟਿਆ ਹੋਇਆ ਸਿਰ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਉਹ ਇੱਕ ਮੰਦਰ ਦੇ ਸਾਹਮਣੇ ਜੈਕਾਰਾ ਵੀ ਲਗਾਉਂਦਾ ਦਿਖਾਈ ਦੇ ਰਿਹਾ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਬਸੰਤੀ ਥਾਣਾ ਖੇਤਰ ਦੇ ਭਰਤਗੜ੍ਹ ਪਿੰਡ ਵਿੱਚ ਵਾਪਰੀ। ਮੁਲਜ਼ਮ ਦਾ ਸ਼ੁੱਕਰਵਾਰ ਰਾਤ ਨੂੰ ਆਪਣੀ ਸਾਲ਼ੀ ਨਾਲ ਝਗੜਾ ਹੋਇਆ ਸੀ। ਗੁੱਸੇ ਵਿੱਚ ਆ ਕੇ ਉਸਨੇ ਆਪਣੀ ਸਾਲ਼ੀ ਦਾ ਸਿਰ ਇੱਕ ਤੇਜ਼ ਦਾਤਰੀ ਨਾਲ ਸਰੀਰ ਤੋਂ ਵੱਖ ਕਰ ਦਿੱਤਾ।

ਸਾਲ਼ੀ ਦਾ ਕੱਟਿਆ ਹੋਇਆ ਸਿਰ ਲੈ ਕੇ ਵਿਅਕਤੀ ਇਲਾਕੇ ‘ਚ ਘੁੰਮਿਆ, ਵੀਡੀਓ ਵਾਇਰਲ
Published on: June 1, 2025 12:03 pm