ਬਿਨਾਂ ਕੋਈ ਨੋਟਿਸ ਦਿੱਤੇ ਆਦਰਸ਼ ਸਕੂਲ ਦੇ ਅਧਿਆਪਕਾਂ ਨੂੰ ਹਾਜ਼ਰੀ ਪਾਉਣ ਤੋਂ ਰੋਕਿਆ, DEO ਨੂੰ ਮਿਲੇਗਾ ਵਫ਼ਦ

Published on: June 2, 2025 9:28 am

ਪੰਜਾਬ

ਮਾਨਸਾ, 2 ਜੂਨ, ਦੇਸ਼ ਕਲਿੱਕ ਬਿਓਰੋ :

ਆਦਰਸ਼ ਸਕੂਲ ਭੁਪਾਲ (ਮਾਨਸਾ)ਦੇ ਪਿਛਲੇ ਪੰਜ ਪੰਜ ਸਾਲਾਂ ਤੋਂ ਨਿਰਵਿਘਨ ਸੇਵਾਵਾਂ ਨਿਭਾ ਰਹੇ ਵੱਖੋ ਵੱਖ ਕੇਡਰਾਂ ਦੇ 18 ਕਰਮਚਾਰੀਆਂ ਨੂੰ ਜੂਨ ਮਹੀਨੇ ਦੀ ਹਾਜ਼ਰੀ ਲਗਾਉਣ ਤੋਂ ਰੋਕੇ ਜਾਣ ਤੇ ਕਰਮਚਾਰੀਆਂ ਦਾ ਵਫਦ ਅੱਜ ਜ਼ਿਲ੍ਹਾ ਸਿੱਖਿਆ ਅਫਸਰ ( ਸਕੈਡੰਰੀ) ਨੂੰ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲੇਗਾ ਅਤੇ ਜੂਨ ਮਹੀਨੇ ਦੀ ਹਾਜ਼ਰੀ ਲਗਾਉਣ ਲਈ ਮੰਗ ਪੱਤਰ ਪੇਸ਼ ਕਰੇਗਾ।
ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾਈ ਆਗੂ ਕੁਲਵੰਤ ਕੌਰ ਬੀਰ ,ਕੁਲਵੀਰ ਕੌਰ ਸਿੱਧੂ ,ਅਮਰਦੀਪ ਸਿੰਘ ਚੌਹਾਨ, ਅਮਨਦੀਪ ਕੌਰ, ਜਸਪ੍ਰੀਤ ਸਿੰਘ ਧੂਰੀ, ਮੀਰਾ ਸ਼ਰਮਾ, ਮਨਪ੍ਰੀਤ ਕੌਰ ਅਤੇ ਆਕਾਸ਼ ਨੇ ਕਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਕੈਡੰਰੀ ਮਾਨਸਾ ਨੇ ਜੂਨ ਮਹੀਨੇ ਦੀਆਂ ਛੁੱਟੀਆਂ ਹੋਣ ਤੋਂ ਇੱਕ ਦਿਨ ਪਹਿਲਾਂ ਆਦਰਸ਼ ਸਕੂਲ ਭੁਪਾਲ ਵਿੱਚੋਂ 5 ਲੈਬ ਅਟੈਡੈਂਟ,2 ਕੰਪਿਊਟਰ ਅਧਿਆਪਕ, 2ਫਿਜੀਕਲ ਅਧਿਆਪਕ ,2 ਆਰਟ ਅਧਿਆਪਕ, 1ਕੌਂਸਲਰ ਅਤੇ 6 ਪੀਆਰਟੀ ਅਧਿਆਪਕਾਂ ਨੂੰ ਹਾਜ਼ਰੀ ਪਵਾਉਣ ਤੋਂ ਰੋਕਿਆ ਗਿਆ ਹੈ। ਜਦ ਕਿ ਇਨਾਂ ਕਰਮਚਾਰੀਆਂ ਨੂੰ ਕੋਈ ਵੀ ਆਗਾਮੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਇਹਨਾਂ ਅਧਿਆਪਕਾਂ ਨੇ ਕਿਹਾ ਹੈ ਕਿ ਉਹ ਪਿਛਲੇ ਪੰਜ ਪੰਜ ਸਾਲਾਂ ਤੋਂ ਆਦਰਸ਼ ਸਕੂਲ ਭੁਪਾਲ ਅੰਦਰ ਨਿਰਵਿਘਨ ਨੌਕਰੀਆਂ ਕਰ ਰਹੇ ਹਨ ਅਤੇ ਆਪੋ ਆਪਣੇ ਅਹੁਦੇ ਦੀ ਵਿੱਦਿਅਕ ਯੋਗਤਾ ਵੀ ਪੂਰੀ ਰੱਖਦੇ ਹਨ। ਉਨਾਂ ਕਿਹਾ ਕਿ ਛੁੱਟੀਆਂ ਦੌਰਾਨ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੂੰ ਹਾਜ਼ਰੀ ਪਵਾਉਣ ਤੋਂ ਰੋਕਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਹੈ ਕਿ ਜੇਕਰ ਜ਼ਿਲ੍ਹਾ ਸਿੱਖਿਆ ਅਫਸਰ ਸਕੈਡੰਰੀ ਨੇ ਹਾਜ਼ਰੀ ਲਵਾਉਣ ਤੋਂ ਰੋਕੇ ਕਰਮਚਾਰੀਆਂ ਦੀ ਹਾਜ਼ਰੀ ਨਾ ਲਗਵਾਈ ਤਾਂ ਉਹ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਆਗੂਆਂ ਨੇ ਕਿਹਾ ਹੈ ਕਿ ਰੁਜ਼ਗਾਰ ਕਰਕੇ ਰੋਟੀ ਖਾਣੀ ਹਰੇਕ ਆਦਮੀ ਦਾ ਅਹਿਮ ਹੱਕ ਹੈ ਜਿਹੜਾ ਅਧਿਕਾਰੀ ਕਿਸੇ ਦੀ ਰੋਟੀ ਖੋਹੇਗਾ ਉਹ ਕਦੇ ਵੀ ਲੋਕ ਪੱਖੀ ਨਹੀਂ ਹੋ ਸਕਦਾ। ਉਹਨਾਂ ਮੰਗ ਕੀਤੀ ਹੈ ਕਿ ਤੁਰੰਤ 18 ਕਰਮਚਾਰੀਆਂ ਦੀ ਹਾਜ਼ਰੀ ਲਗਵਾਈ ਜਾਵੇ ਅਤੇ ਮਾਹੌਲ ਸੁਖਾਵਾਂ ਬਣਾਇਆ ਜਾਵੇ। ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਨੇ ਪੁਰਜ਼ੋਰ ਸ਼ਬਦਾਂ ਚ ਮੰਗ ਕਰਦਿਆਂ ਕਿਹਾ ਹੈ ਕਿ 18 ਕਰਮਚਾਰੀਆਂ ਦੀ ਹਾਜ਼ਰੀ ਤੁਰੰਤ ਪਵਾਈ ਜਾਵੇ। ਹੋਰਨਾਂ ਤੋਂ ਇਲਾਵਾ ਵੀਰਪਾਲ ਰਿਸ਼ੀ, ਹਰਪ੍ਰੀਤ ਕੌਰ , ਨੈਨਸੀ, ਲਖਵੀਰ ਕੌਰ, ਬਿਕਰਮ ਸਿੰਘ, ਸੁਖਵਿੰਦਰ ਕੌਰ ਆਦਿ ਹਾਜ਼ਰ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।