ਅੰਮ੍ਰਿਤਸਰ, 2 ਜੂਨ, ਦੇਸ਼ ਕਲਿੱਕ ਬਿਓਰੋ :
ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ। ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਿਡ ਡੇਅ ਮੀਲ ਵਰਕਰਾਂ ਨਾਲ ਗਿੱਲ ਫਾਰਮ ਅੰਮ੍ਰਿਤਸਰ ਇੱਕ ਕਾਨਫਰੰਸ ਦੌਰਾਨ ਸਾਡੇ ਨਾਲ ਮੀਟਿੰਗ ਕੀਤੀ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉ ਸਾਡੀ ਸਰਕਾਰ ਬਣਦਿਆਂ ਹੀ ਪਹਿਲ ਦੇ ਆਧਾਰ ਤੇ ਅਸੀਂ ਮਿਡ ਡੇਅ ਮੀਲ ਵਰਕਰਾਂ ਦਾਂ ਮਾਣ ਭੱਤਾ ਦੁੱਗਣਾ ਕਰਾਂਗੇ। ਪਰ ਅਫਸੋਸ ਸਰਕਾਰ ਨੇ ਸਾਨੂੰ ਵਾਰ ਵਾਰ ਮੀਟਿੰਗ ਦਿੱਤੀ, ਪਰ ਕੋਈ ਹੱਲ ਨਹੀਂ ਕੀਤਾ। ਫਿਰ ਮਿਡ ਡੇਅ ਮੀਲ ਵਰਕਰਾਂ ਦੀ ਜਥੇਬੰਦੀ ਦੀ ਕਮੇਟੀ ਬਣਾਈ ਕਮੇਟੀ ਵਿੱਚ ਜਥੇਬੰਦੀ ਆਗੂਆਂ ਸਮੇਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਡੀ ਜੀ ਐਸ ਈ ਸਾਹਿਬ ਮਿਡ ਡੇਅ ਮੀਲ ਦਫ਼ਤਰ ਦੇ ਮੈਨੇਜਰ ਡਾਇਰੈਕਟਰ ਹੋਰ ਅਧਿਕਾਰੀ ਵੀ ਮੌਜੂਦ ਹੁੰਦੇ ਰਹੇ ਪਰ ਅੱਜ ਤੱਕ ਕੋਈ ਤਨਖਾਹ ਦੁੱਗਣੀ ਕਰਨ ਦਾ ਵਾਅਦਾ ਪੂਰਾ ਨਹੀਂ ਹੋਇਆ। ਸਾਡੀ ਜਥੇਬੰਦੀ ਵੱਲੋਂ ਸਿਖਿਆ ਕ੍ਰਾਂਤੀ ਮੁਹਿੰਮ ਦੋਰਾਨ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਹਲਕਾ ਵਿਧਾਇਕਾ ਨੂੰ ਹਰ ਸਕੂਲਾਂ ਵਿੱਚ ਆਪਣੀ ਜਥੇਬੰਦੀ ਦੇ ਮੰਗ ਪੱਤਰ ਵੀ ਦਿੱਤੇ ਤੇ ਦੁੱਗਣੀ ਤਨਖਾਹ ਦਾਂ ਵਾਅਦਾ ਯਾਦ ਕਰਵਾਇਆ ਸਰਕਾਰ ਚੁੱਪ ਧਾਰੀ ਸਾਡੇ ਘਰਾਂ ਤੋਂ ਸਿਖਿਆ ਕ੍ਰਾਂਤੀ ਦੂਰ ਲੈ ਗਈ ਕ ਸਾਡੀ ਤਨਖਾਹ ਦੁੱਗਣੀ ਕਰਨ ਲਈ ਸਰਕਾਰ ਕੋਲ ਪੈਸੇ ਨਹੀਂ । ਉਨ੍ਹਾਂ ਕਿਹਾ ਕਿ ਰੋਸ਼ ਵਜੋਂ 5 ਜੂਨ ਤੋਂ ਲੈ ਕੇ 10 ਜੂਨ ਤੱਕ ਜ਼ਿਲ੍ਹੇ ਪੱਧਰੀ ਐਕਸ਼ਨ ਕੀਤੇ ਜਾਣਗੇ ਫਿਰ ਜਲਦੀ ਹੀ ਸੰਗਰੂਰ ਵਿਖੇ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਰਮਨਜੀਤ ਕੌਰ ਮੁਕਤਸਰ ਸਾਹਿਬ, ਰਾਜਵਿੰਦਰ ਕੌਰ ਮੁਕਤਸਰ ਸਾਹਿਬ, ਪਰਵੀਨ ਕੁਮਾਰੀ ਲੁਧਿਆਣਾ, ਪਰਮਜੀਤ ਕੌਰ ਤਰਨਤਾਰਨ, ਗੁਰਪ੍ਰੀਤ ਕੌਰ ਗੁਰਦਾਸਪੁਰ, ਰਜਿੰਦਰ ਕੌਰ ਫਗਵਾੜਾ, ਪਿੰਕੀ ਪਟਿਆਲਾ, ਵੀਨਾ ਪਟਿਆਲਾ, ਕੁਲਵਿੰਦਰ ਕੌਰ ਜਲੰਧਰ ਆਦਿ ਹਾਜ਼ਰ ਸਨ।