ਗੰਗਟੋਕ, 2 ਮਈ, ਦੇਸ਼ ਕਲਿਕ ਬਿਊਰੋ :
ਭਾਰੀ ਬਾਰਿਸ਼ ਤੋਂ ਬਾਅਦ ਸਿੱਕਮ ਵਿੱਚ ਇੱਕ ਫੌਜੀ ਕੈਂਪ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆ ਗਿਆ। ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਛੇ ਸੈਨਿਕ ਲਾਪਤਾ ਹਨ। ਫੌਜ ਨੇ ਸੋਮਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਨਿਊਜ਼ ਏਜੰਸੀ ਪੀਟੀਆਈ ਨੇ ਇੱਕ ਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਚਾਰ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਲਾਪਤਾ ਸੈਨਿਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਜਾਰੀ ਹੈ। ਦੂਜੇ ਪਾਸੇ, 30 ਮਈ ਤੋਂ ਸਿੱਕਮ ਦੇ ਲਾਚੇਨ ਅਤੇ ਲਾਚੁੰਗ ਵਿੱਚ ਫਸੇ ਇੱਕ ਹਜ਼ਾਰ ਤੋਂ ਵੱਧ ਸੈਲਾਨੀਆਂ ਨੂੰ ਅੱਜ ਬਾਹਰ ਕੱਢਿਆ ਗਿਆ।
ਪਿਛਲੇ 4 ਦਿਨਾਂ ਤੋਂ ਸਿੱਕਮ ਸਮੇਤ ਉੱਤਰ-ਪੂਰਬੀ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਹੁਣ ਤੱਕ 37 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਿੱਚ ਅਸਾਮ ਵਿੱਚ 10, ਅਰੁਣਾਚਲ ਪ੍ਰਦੇਸ਼ ਵਿੱਚ 9, ਮਿਜ਼ੋਰਮ ਵਿੱਚ 5 ਅਤੇ ਮੇਘਾਲਿਆ ਵਿੱਚ 6 ਮੌਤਾਂ ਸ਼ਾਮਲ ਹਨ।

ਭਾਰੀ ਮੀਂਹ ਕਾਰਨ ਸਿੱਕਮ ‘ਚ ਫੌਜੀ ਕੈਂਪ ‘ਤੇ ਜ਼ਮੀਨ ਖਿਸਕੀ, 3 ਦੀ ਮੌਤ, 6 ਜਵਾਨ ਲਾਪਤਾ
Published on: June 2, 2025 2:38 pm