ਮੋਹਾਲੀ, 2 ਜੂਨ, ਦੇਸ਼ ਕਲਿੱਕ ਬਿਓਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦਾ ਵਫ਼ਦ ਗੁਰਦੀਪ ਕੌਰ ਜੁਆਇੰਟ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੋਹਾਲੀ ਨੂੰ ਮਿਲਿਆ। ਯੂਨੀਅਨ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉਤੇ ਫੋਟੋ ਕੈਪਚਰਿੰਗ ਫੋਨ ਵੈਰੀਫਿਕੇਸ਼ਨ ਐਫ ਆਰ ਐਸ ਲਈ ਪਾਇਆ ਜਾ ਰਿਹਾ ਦਬਾਅ ਤੁਰੰਤ ਬੰਦ ਕੀਤਾ ਜਾਵੇਗਾ। ਯੂਨੀਅਨ ਆਗੂਆਂ ੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਨਾ ਤਾਂ ਸਮਾਰਟ ਫੋਨ ਦਿੱਤੇ ਗਏ ਅਤੇ ਨਾ ਹੀ ਰਿਚਾਰਜ ਭੱਤਾ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ 350 ਰੁਪਏ ਪ੍ਰਤੀ ਮਹੀਨਾ ਰਿਚਾਰਜ ਭੱਤਾ ਦਿੱਤਾ ਜਾਵੇ। ਜ਼ਿਲ੍ਹੇ ਦੀ ਫੀਡ ਸੈਟਰਾਂ ਵਿੱਚ ਭੇਜੀ ਜਾਵੇ, ਮਾਣ ਭੱਤਾ 4 ਤਾਰੀਕ ਸਾਰੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਜਾਵੇ, ਰਾਸ਼ਨ ਲਾਭ ਪਾਤਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਕਸਪਾਈਰ ਤਾਰੀਕ ਦੇਖ ਕੇ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਖਿਚੜੀ, ਮਿੱਠਾ ਦੇਲੀਆ, ਨਮਕੀਨ ਦਲੀਆ, ਲਾਭਪਾਤਰੀ ਲੈਣ ਤੋਂ ਇਨਕਾਰ ਕਰ ਰਹੇ ਹਨ, ਜੇਕਰ ਲੈ ਕੇ ਜਾਂਦੇ ਹਨ ਤਾਂ ਕੂੜੇ ਵਿੱਚ ਸੁੱਟ ਦਿੰਦੇ ਹਨ। ਇਸ ਲਈ ਲਾਭਪਾਤਰੀਆਂ ਦੀ ਮੰਗ ਪਹਿਲਾਂ ਵਾਲੀ ਫੀਡ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੁੰ ਤੰਗ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜ਼ਬੂਰ ਹੋ ਦੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਬਲਾਕ ਪ੍ਰਧਾਨ ਭਿੰਦਰ ਕੌਰ, ਬਲਾਕ ਪ੍ਰਧਾਨ ਜਸਵਿੰਦਰ ਕੌਰ ਡੇਰਾਬੱਸੀ, ਬਲਜੀਤ ਕੌਰ, ਹਰਭਜਨ ਕੌਰ, ਸੀਮਾ ਰਾਣੀ, ਮਨਜੀਤ ਕੌਰ ਕੁੰਭੜਾ, ਗਗਨਪ੍ਰੀਤ ਕੌਰ, ਸੋਨੀਆ ਰਾਣੀ, ਨਰਿੰਦਰ ਕੌਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।