ਅਹਿਮਦਾਬਾਦ: 3 ਜੂਨ, ਦੇਸ਼ ਕਲਿੱਕ ਬਿਓਰੋ
IPL Final ਖੇਡ ਰਹੀਆਂ ਟੀਮਾਂ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਵਿਰੁੱਧ 20 ਓਵਰਾਂ ਵਿੱਚ 190/9 ਦੌੜਾਂ ਬਣਾਈਆਂ। RCB ਨੇ ਪਹਿਲੀ ਪਾਰੀ ਵਿੱਚ 20 ਓਵਰਾਂ ਵਿੱਚ 90 ਦੌੜਾਂ ਬਣਾਈਆਂ। ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੇ ਬਹੁਤ ਸ਼ਾਨਦਾਰ ਗੇਂਦਬਾਜ਼ੀ ਕੀਤੀ। ਰਾਇਲ ਚੈਲੇਂਜਰਜ਼ ਬੰਗਲੁਰੂ ਵੱਲੋਂ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ 35 ਗੇਂਦਾਂ ‘ਤੇ 43 ਰਨ ਬਣਾ ਕੇ ਆਊਟ ਹੋ ਗਏ। ਉੱਧਰ ਪੰਜਾਬ ਕਿੰਗਜ਼ ਦੇ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਵਿੱਚ 3 ਵਿਕਟਾਂ ਲਈਆਂ। ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 30 ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕਿਆ। ਹਾਲਾਂਕਿ, ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ 240 ਦੇ ਸਟ੍ਰਾਈਕ ਰੇਟ ਨਾਲ 10 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਪੰਜਾਬ ਲਈ, ਕਾਈਲ ਜੈਮੀਸਨ ਨੇ 3 ਵਿਕਟਾਂ ਅਤੇ ਅਰਸ਼ਦੀਪ ਨੇ 3 ਵਿਕਟਾਂ ਲਈਆਂ। ਅਰਸ਼ਦੀਪ ਨੇ ਤਿੰਨੋਂ ਵਿਕਟਾਂ ਆਖਰੀ ਓਵਰ ਵਿੱਚ ਹਾਸਲ ਕੀਤੀਆਂ। IPL Final ਖੇਡ ਰਹੀਆਂ ਇਹ ਦੋਵੇਂ ਟੀਮਾਂ ਆਪਣੇ ਪਹਿਲੇ ਖਿਤਾਬ ਦੀ ਉਡੀਕ ਕਰ ਰਹੀਆਂ ਹਨ। RCB ਰਜਤ ਪਾਟੀਦਾਰ ਦੀ ਕਪਤਾਨੀ ਹੇਠ ਆਪਣਾ ਪਹਿਲਾ ਫਾਈਨਲ ਖੇਡ ਰਹੀ ਹੈ। ਦੂਜੇ ਪਾਸੇ, PBKS ਵੀ ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪਹਿਲੀ ਵਾਰ ਖਿਤਾਬੀ ਮੈਚ ਵਿੱਚ ਪਹੁੰਚਿਆ ਹੈ।