ਟੋਰਾਂਟੋ, 4 ਜੂਨ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੇ ਟੋਰਾਂਟੋ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਹ ਘਟਨਾ ਉੱਤਰੀ ਯੌਰਕ ਦੇ ਲਾਰੈਂਸ ਹਾਈਟਸ ਇਲਾਕੇ ਵਿੱਚ ਵਾਪਰੀ।
ਸਥਾਨਕ ਮੀਡੀਆ ਅਨੁਸਾਰ, ਟੋਰਾਂਟੋ ਪੁਲਿਸ ਘਟਨਾ ਸਥਾਨ ‘ਤੇ ਮੌਜੂਦ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਟੋਰਾਂਟੋ ਦੀ ਮੇਅਰ ਓਲੀਵੀਆ ਚਾਉ ਨੇ ਸੋਸ਼ਲ ਮੀਡੀਆ ‘ਤੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ – ਮੈਂ ਲਾਰੈਂਸ ਹਾਈਟਸ ਵਿੱਚ ਹੋਈ ਗੋਲੀਬਾਰੀ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਮੈਂ ਟੋਰਾਂਟੋ ਪੁਲਿਸ ਅਤੇ ਡਿਪਟੀ ਮੇਅਰ ਮਾਈਕ ਕੌਲ ਦੇ ਸੰਪਰਕ ਵਿੱਚ ਹਾਂ।
ਉਨ੍ਹਾਂ ਅੱਗੇ ਕਿਹਾ – ਟੋਰਾਂਟੋ ਪੁਲਿਸ ਜਲਦੀ ਹੀ ਇਸ ਮਾਮਲੇ ਵਿੱਚ ਅਪਡੇਟ ਦੇਵੇਗੀ। ਪੁਲਿਸ ਨੇ ਅਜੇ ਤੱਕ ਹਮਲੇ ਦੇ ਕਾਰਨ ਅਤੇ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਜਾਂਚ ਜਾਰੀ ਹੈ।
