ਪੁਲਿਸ ਵੱਲੋਂ 19 ਗ੍ਰਾਮ ਤੋ ਵੱਧ ਨਸ਼ੀਲੇ ਪਦਾਰਥ ਸਮੇਤ ਪਤੀ ਪਤਨੀ ਕਾਬੂ 

Published on: June 4, 2025 4:51 pm

ਪੰਜਾਬ

ਮੋਰਿੰਡਾ 4 ਜੂਨ ਭਟੋਆ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ  ਯੁੱਧ ਨਸ਼ਿਆਂ ਵਿਰੁੱਧ  ਮੁਹਿੰਮ ਤਹਿਤ ਜਿਲਾ ਰੂਪਨਗਰ ਦੇ ਐਸਐਸਪੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਿਲੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਪੁਲੀਸ ਅਧਿਕਾਰੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਕਰਦਿਆਂ ਮੋਰਿੰਡਾ ਸਦਰ ਪੁਲਿਸ ਨੇ  ਡੀਐਸ ਪੀ ਸ੍ਰੀ ਜਤਿੰਦਰਪਾਲ ਸਿੰਘ ਮੱਲੀ ਦੀ ਅਗਵਾਈ ਹੇਠ ਪਿੰਡ ਦਤਾਰਪੁਰ ਦੇ ਇੱਕ ਪਤੀ ਪਤਨੀ ਨੂੰ 19.75  ਗ੍ਰਾਮ ਨਸ਼ੀਲੇ ਪਾਊਡਰ ਅਤੇ  780 ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਜਿੰਦਰ ਸਿੰਘ ਐਸਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ   ਏਐਸਆਈ ਰਜਿੰਦਰ ਕੁਮਾਰ  ਵੱਲੋ ਏਐਸਆਈ ਵਿਸ਼ਾਲ ਕੁਮਾਰ, ਸਿਪਾਹੀ ਸੁਖਬੀਰ ਸਿੰਘ ,ਮਹਿਲਾ ਸਿਪਾਹੀ ਪਰਵੀਨ ਬੇਗਮ ਅਤੇ ਪੀਐਚਜੀ ਅਮਰੀਕ ਸਿੰਘ  ਦੀ ਪੁਲਿਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ , ਨਸ਼ਾ ਤਸਕਰਾਂ ਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ  ਮੋਰਿੰਡਾ ਚੁੰਨੀ ਚੌਕ ਵਿਚ  ਨਾਕੇਬੰਦੀ ਕਰਕੇ ਗਸ਼ਤ ਕੀਤੀ ਜਾ ਰਹੀ ਸੀ , ਅਤੇ ਜਦੋਂ ਉਹ ਮੋਰਡਾ ਚੁੰਨੀ ਰੋਡ ਤੇ ਪੈਂਦੇ ਪਿੰਡ ਦਾਤਾਰਪੁਰ ਨੂੰ ਜਾਂਦੀ ਸੜਕ ਤੇ ਪੁੱਜੇ ਤਾਂ ਸੜਕ ਕਿਨਾਰੇ ਇਕ ਕਾਰ ਨੰਬਰ ਪੀਬੀ 65 ਏ ਜੈੱਡ – 7861 ਖੜੀ ਮਿਲੀ, ਜਿਸ ਨੂੰ ਸ਼ੱਕ ਦੇ ਅਧਾਰ ਤੇ ਜਦੋ ਚੈੱਕ ਕੀਤਾ ਗਿਆ ਤਾਂ ਕਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਅਜੈਬ ਸਿੰਘ ਕੋਲੋਂ 19.75  ਗ੍ਰਾਮ ਹੈਰੋਇਨ ਅਤੇ ਕਾਰ ਵਿੱਚ ਸਵਾਰ ਉਸ ਦੀ ਸੁਖਵਿੰਦਰ ਕੌਰ ਕੋਲੋ 780 ਨਸ਼ੀਲੀਆ ਗੋਲੀਆਂ ਲੋਮੋਟਿਲ ਦੀਆਂ ਬਰਾਮਦ ਕੀਤੀਆਂ ਗਈਆਂ। ਉਹਨਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਇਹਨਾਂ ਦੋਨੋਂ ਦੋਸ਼ੀਆਂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਤੇ ਨਸ਼ੀਲਾ ਪਦਾਰਥ ਰੱਖਣ ਸਬੰਧੀ ਮੌਕੇ ਪਰ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ।

 ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਉਰਫ ਪੱਪੂ ਪੁੱਤਰ ਅਜੈਬ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਉਰਫ ਪੱਪੂ ਨਿਵਾਸੀ ਪਿੰਡ ਦਾਤਾਰਪੁਰ ਥਾਣਾ ਮਰਿੰਡਾ ਸ਼ਹਿਰੀ ਜਿਲਾ ਰੂਪਨਗਰ ਵਿਰੋਧ ਐਨਡੀਪੀਐਸ ਐਕਟ ਦੀਆਂ ਧਰਾਵਾ 21/22/61/ 85 ਅਧੀਨ ਮੁਕੱਦਮਾ ਨੰਬਰ 64  ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਰੋਪੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਦੋਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀਆਂ ਕੋਲੋਂ ਸਖਤੀ ਨਾਲ ਪੁਛਕਿਛ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇੰਸਪੈਕਟਰ ਹਰਜਿੰਦਰ ਸਿੰਘ ਨੇ ਨਸ਼ਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਇਹ ਕਾਰੋਬਾਰ ਬੰਦ ਕਰਨ ਜਾਂ ਇਲਾਕਾ ਛੱਡਣ ਦੀ ਚੇਤਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰਾਹੀਂ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।