ਪੰਜਾਬ ਮੰਤਰੀ ਮੰਡਲ ਵੱਲੋਂ ਵੱਡਾ ਫੈਸਲਾ

Published on: June 4, 2025 1:43 pm

ਪੰਜਾਬ

ਹੁਣ 20 ਤੋਂ ਘੱਟ ਮੁਲਾਜ਼ਮਾਂ ਵਾਲਿਆਂ ਦੁਕਾਨਦਾਰਾਂ ਤੋਂ ਪੁੱਛਗਿੱਛ ਨਹੀਂ ਕਰੇਗਾ ਇੰਸਪੈਕਟਰ

ਚੰਡੀਗੜ੍ਹ, 4 ਜੂਨ, ਦੇਸ਼ ਕਲਿੱਕ ਬਿਓਰੋ :

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਅਹਿਮ ਫੈਸਲੇ ਕੀਤੇ ਗਏ। ਮੀਟਿੰਗ ਤੋਂਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।  ਮੀਟਿੰਗ ਵਿੱਚ  ਪੰਜਾਬ ਦੁਕਾਨ ਅਤੇ ਵਪਾਰਕ ਐਕਟ 1958 ਵਿਚ ਸੋਧ ਕੀਤੀ ਗਈ, ਜੋ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਹੁਣ 20 ਜਾਂ 20 ਤੋਂ ਘੱਟ ਮੁਲਾਜ਼ਮ ਵਾਲੀ ਦੁਕਾਨਦਾਰ ਤੋਂ ਇੰਸਪੈਕਟਰ ਪੁੱਛਗਿੱਛ ਨਹੀਂ ਕਰੇਗਾ। ਦੁਕਾਨਦਾਰਾਂ ਨੂੰ ਇੰਸਪੈਕਟਰ ਰਾਜ ਤੋਂ ਆਜ਼ਾਦ ਕਰਨ ਲਈ ਸੋਧ ਕੀਤੀ ਗਈ ਹੈ। ਹੁਣ ਮੁਲਾਜ਼ਮ ਵੱਧ ਓਵਰਟਾਈਮ ਕੰਮ ਕਰ ਸਕਣਗੇ। ਓਵਰਟਾਈਮ ਦੇ ਡਬਲ ਪੈਸੇ ਦੇਣੇ ਪੈਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।