ਜਵਾਹਰ ਨਵੋਦਿਆ ਵਿਖੇ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 29 ਜੁਲਾਈ ਤੱਕ ਅਰਜ਼ੀਆਂ ਦੀ ਮੰਗ

Published on: June 4, 2025 4:46 pm

ਸਿੱਖਿਆ \ ਤਕਨਾਲੋਜੀ

13 ਦਸੰਬਰ ਨੂੰ ਹੋਵੇਗੀ ਦਾਖ਼ਲਾ ਪ੍ਰੀਖਿਆ-ਪ੍ਰਿੰਸੀਪਲ
ਮਾਨਸਾ, 04 ਜੂਨ: ਦੇਸ਼ ਕਲਿੱਕ ਬਿਓਰੋ
ਪੀ.ਐਮ. ਸ੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ ਵਿਖੇ ਸੈਸ਼ਨ 2026-27, ਛੇਵੀਂ ਜਮਾਤ ਦੇ ਦਾਖਲੇ ਲਈ 13 ਦਸੰਬਰ 2025 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ https://navodaya.gov.in ’ਤੇ 29 ਜੁਲਾਈ, 2025 ਤੱਕ ਮੁਫ਼ਤ ਭਰੇ ਜਾ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀਮਤੀ ਕੁਸੁਮ ਗੁਪਤਾ ਨੇ ਦੱਸਿਆ ਕਿ ਫਾਰਮ ਭਰਨ ਸਮੇਂ ਵਿਦਿਆਰਥੀ ਦੀ ਫੋਟੋ, ਆਧਾਰ ਕਾਰਡ, ਰਿਹਾਇਸ਼ ਦਾ ਪ੍ਰਮਾਣ ਪੱਤਰ, ਬੱਚੇ ਦੇ ਹਸਤਾਖਰ ਅਤੇ ਮਾਤਾ/ਪਿਤਾ ਦੇ ਹਸਤਾਖਰ ਅਪਲੋਡ ਹੋਣਗੇ। ਉਨ੍ਹਾਂ ਕਿਹਾ ਕਿ ਜਮਾਤ ਛੇਵੀਂ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਮਾਨਸਾ ਦਾ ਪੱਕਾ ਵਸਨੀਕ ਹੋਵੇ ਅਤੇ ਮਾਨਸ  ਜ਼ਿਲ੍ਹੇ ਦੇ ਨਾਲ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2025-26 ਦੌਰਾਨ ਜਮਾਤ ਪੰਜਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਨੇ ਤੀਜੀ ਜਮਾਤ 2023-24, ਚੌਥੀ ਜਮਾਤ 2024-25 ਦੌਰਾਨ ਪੂਰਾ ਸੈਸ਼ਨ ਲਗਾ ਕੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ।
ਉਨ੍ਹਾਂ ਕਿਹਾ ਕਿ ਪ੍ਰਾਰਥੀ ਦੀ ਉਮਰ ਹੱਦ 01.05.2014 ਤੋਂ 31.07.2016 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94785-47460 ’ਤੇ ਦਫ਼ਤਰ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।