ਮੋਰਿੰਡਾ, 3 ਜੂਨ, ਭਟੋਆ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਭਰਵੀਂ ਇਕੱਤਰਤਾ ਸਥਨਕ ਅਨਾਜ ਮੰਡੀ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋ ਕਿਸਾਨ ਜਥੇਬੰਦੀਆਂ ਦੀ ਕਾਰਗੁਜਾਰੀ ਨੂੰ ਲੈ ਕੇ ਖੜੇ ਕੀਤੇ ਸਵਾਲਾਂ ਦੀ ਬੀਕੇਯੂ ਰਾਜੇਵਾਲ ਵਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੀਟਿੰਗ ਚ ਬੋਲਦਿਆਂ ਸ੍ਰੀ ਚਲਾਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਜੋ ਕਿਸਾਨ ਜਥੇਬੰਦੀਆਂ ਤੇ ਸਵਾਲ ਉਠਾਏ ਹਨ, ਉਨਾਂ ਨੂੰ ਸਾਬਿਤ ਕਰਨ ਲਈ ਉਹ ਸਮਾਂ, ਮਿਤੀ ਅਤੇ ਥਾਂ ਨਿਸ਼ਚਿਤ ਕਰਨ ਅਤੇ ਇਸ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਹੋਏ ਤਾਂ ਜੋ ਕਿਸਾਨ ਯੂਨੀਅਨਾਂ ਤੇ ਲਗਾਏ ਦੋਸ਼ਾਂ ਦੀ ਅਸਲੀਅਤ ਲੋਕਾਂ ਸਾਹਮਣੇ ਆ ਸਕੇ। ਸ੍ਰੀ ਚਲਾਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਬਠਿੰਡਾ ਰੈਲੀ ਵਿੱਚ ਸ਼ਰੇਆਮ ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਦੋਸ਼ ਲਗਾਏ ਸਨ ਕਿ ਇਹਨਾਂ ਲੋਕਾਂ ਦੇ ਵੱਡੇ-ਵੱਡੇ ਕਾਰੋਬਾਰ ਹਨ। ਕਈਆਂ ਦੇ ਹੋਟਲਾਂ, ਹਸਪਤਾਲਾਂ ਤੇ ਪ੍ਰਾਈਵੇਟ ਸਕੂਲਾਂ ਵਿੱਚ ਹਿੱਸੇ ਅਤੇ ਵੱਡੀ ਮਾਤਰਾ ਵਿੱਚ ਬੇਨਾਮੀਆਂ ਜਾਇਦਾਦਾਂ ਹਨ। ਸ੍ਰੀ ਚਲਾਕੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਰੀ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਦੇ ਅਧੀਨ ਹੈ, ਜਿਸ ਕਿਸੇ ਵੀ ਕਿਸਾਨ ਲੀਡਰ ਜਾਂ ਕਿਸਾਨ ਕੋਲ ਅਜਿਹਾ ਕੁੱਝ ਹੈ ਤਾਂ ਉਸ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਨਾ ਕਿ ਕਿਸੇ ਤੇ ਝੂਠੀ ਅਤੇ ਬਿਨਾ ਕਿਸੇ ਠੋਸ ਸਬੂਤ ਦੇ ਅਜਿਹੀ ਹਲਕੇ ਪੱਧਰ ਦੀ ਬਿਆਨਬਾਜੀ ਕਰਨੀ ਚਾਹੀਦੀ ਹੈ। ਸ੍ਰੀ ਚਲਾਕੀ ਨੇ ਮੁੱਖ ਮੰਤਰੀ ਨੂੰ ਕਿਸਾਨੀ ਮੰਗਾਂ ਅਤੇ ਉਨਾ ਵੱਲੋ ਕਿਸਾਨ ਜਥੇਬੰਦੀਆਂ ਤੇ ਲਗਾਏ ਗੰਭੀਰ ਦੋਸ਼ਾਂ ਸਬੰਧੀ ਕਿਸੇ ਵੀ ਜਨਤਕ ਪਲੇਟਫਾਰਮ ਤੇ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਇਸ ਬਹਿਸ ਸਬੰਧੀ ਸਮਾਂ ਤੇ ਸਥਾਨ
ਮੁੱਖ ਮੰਤਰੀ ਨਿਸ਼ਚਿਤ ਕਰਨ। ਉਨਾ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਉਹ ਯੂਨੀਅਨ ਵੱਲੋ ਦਿੱਤੀ ਚੁਣੌਤੀ ਤੋ ਭੱਜਣ ਨਾ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਹਾਦਰ ਸਿੰਘ ਢੰਗਰਾਲੀ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਸਰਹਾਣਾ, ਪਰਮਜੀਤ ਸਿੰਘ ਅਮਰਾਲੀ, ਰਵੀ ਅਮਰਾਲੀ, ਅਮਰ ਸਿੰਘ ਕਲਾਰਾਂ, ਰਣਜੀਤ ਸਿੰਘ ਕਲਾਰਾਂ, ਮਾ. ਕਮਲ ਸਿੰਘ ਗੋਪਾਲਪੁਰ, ਦਵਿੰਦਰ ਸਿੰਘ ਦਤਾਰਪੁਰ, ਗੁਰਚਰਨ ਸਿੰਘ ਪੱਪੂ, ਗੁਰਮੀਤ ਸਿੰਘ ਦਤਾਰਪੁਰ, ਗਿਆਨ ਸਿੰਘ ਅਮਰਾਲੀ, ਦਰਸ਼ਨ ਸਿੰਘ ਮੜੌਲੀ ਖੁਰਦ, ਅਵਤਾਰ ਸਿੰਘ ਸਰਹਾਣਾ, ਰਣਜੋਤ ਸਿੰਘ ਖੈਰਪੁਰ, ਅਮਰਿੰਦਰ ਸਿੰਘ ਖੈਰਪੁਰ, ਮਲਕੀਤ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਲੁਠੇੜੀ, ਗੁਰਦੀਪ ਸਿੰਘ ਮੋਰਿੰਡਾ, ਜਤਿੰਦਰ ਸਿੰਘ ਅਮਰਾਲੀ, ਗੁਰਪ੍ਰੀਤ ਸਿੰਘ ਪਥਰੇੜੀ, ਖੁਸ਼ਕਮਲ ਸਿੰਘ, ਅਮਨਪ੍ਰੀਤ ਸਿੰਘ ਪਥਰੇੜੀ ਜੱਟਾਂ ਹਾਜ਼ਰ ਸਨ।