ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 1 ਕਰੋੜ ਰੁਪਏ ਦਾ ਇਨਾਮੀ ਨਕਸਲੀ ਮਾਰੇ ਜਾਣ ਦੀ ਖਬਰ

Published on: June 5, 2025 5:37 pm

ਰਾਸ਼ਟਰੀ


ਰਾਏਪੁਰ, 5 ਜੂਨ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ‘ਚ ਬੀਜਾਪੁਰ ਦੇ ਨੈਸ਼ਨਲ ਪਾਰਕ ਖੇਤਰ ਵਿੱਚ ਨਕਸਲੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਜਿਸ ਵਿੱਚ ਕੇਂਦਰੀ ਕਮੇਟੀ ਦੇ ਮੈਂਬਰ ਸੁਧਾਕਰ ਉਰਫ਼ ਨਰ ਸਿੰਘਾਚਲਮ ਦੇ ਮਾਰੇ ਜਾਣ ਦੀ ਖ਼ਬਰ ਹੈ। ਉਹ ਤੇਲੰਗਾਨਾ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਲੋੜੀਂਦਾ ਸੀ।
ਸੁਧਾਕਰ ‘ਤੇ 1 ਕਰੋੜ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।ਅੱਜ ਵੀਰਵਾਰ ਸਵੇਰ ਤੋਂ ਹੀ ਪੁਲਿਸ ਅਤੇ ਨਕਸਲੀਆਂ ਵਿਚਕਾਰ ਗੋਲੀਬਾਰੀ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਪਾਰਕ ਖੇਤਰ ਵਿੱਚ ਮਾਓਵਾਦੀਆਂ ਦੇ ਇੱਕ ਵੱਡੇ ਕੇਡਰ ਦੀ ਮੌਜੂਦਗੀ ਦੀ ਸੂਚਨਾ ਸੁਰੱਖਿਆ ਬਲ ਨੂੰ ਮਿਲੀ ਸੀ।
ਸੁਧਾਕਰ ਦੀ ਮੌਤ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ਬਸਤਰ ਦੇ ਆਈਜੀ ਪੀ. ਸੁੰਦਰਰਾਜ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਸੁਰੱਖਿਆ ਬਲਾਂ ਦੀ ਸਾਂਝੀ ਟੀਮ ਵਿੱਚ ਡੀਆਰਜੀ, ਐਸਟੀਐਫ ਅਤੇ ਕੋਬਰਾ ਦੇ ਜਵਾਨ ਸ਼ਾਮਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।