ਬਠਿੰਡੇ ਦੇ ਬੱਸ ਅੱਡੇ ਬਾਰੇ ਲੋਕ ਰਾਏ ਜਾਨਣ ਲਈ ਬਣੀ ਕਮੇਟੀ ਸਾਹਮਣੇ ਪੇਸ਼ ਹੋਈਆਂ ਜਥੇਬੰਦੀਆਂ

ਪੰਜਾਬ

ਬਠਿੰਡਾ: 7 ਮਈ, ਦੇਸ਼ ਕਲਿੱਕ ਬਿਓਰੋ

ਬਠਿੰਡੇ ਦਾ ਮੌਜੂਦਾ ਬੱਸ ਅੱਡਾ ਬਚਾਓ ਸੰਘਰਸ਼ ਚ ਅੱਜ ਇੱਕ ਨਵੀਂ ਗੱਲ ਹੋਰ ਦੇਖਣ ਨੂੰ ਮਿਲੀ ਕਿ ਡਿਪਟੀ ਕਮਿਸ਼ਨਰ ਵੱਲੋਂ ਮਲੋਟ ਰੋਡ ਤੇ ਬੱਸ ਅੱਡਾ ਲਜਾਏ ਜਾਣ ਤੇ ਇਤਰਾਜ਼ ਸੁਣਨ ਲਈ ਏਡੀਸੀ ਦੀ ਅਗਵਾਈ ਵਿੱਚ ਬਣਾਈ ਕਮੇਟੀ ਸਾਹਮਣੇ ਕਈ ਜਥੇਬੰਦੀਆਂ ਨੇ ਅੱਜ ਪੇਸ਼ ਹੋ ਕੇ ਆਪਣੇ ਇਤਰਾਜ਼ ਦਰਜ਼ ਕਰਵਾਏ ਅਤੇ ਵਿਆਖਿਆ ਕੀਤੀ ਕਿ ਕਿਵੇਂ ਬੱਸ ਅੱਡਾ ਬਾਹਰ ਲਜਾਏ ਜਾਣ ਨਾਲ ਲੋਕਾਂ ਨੂੰ ਫਾਇਦਾ ਨਹੀਂ ਉਲਟਾ ਉਹਨਾਂ ਤੇ ਭਾਰੀ ਆਰਥਿਕ ਬੋਝ ਪਵੇਗਾ ਅਤੇ ਸਮੇਂ ਦੀ ਬਰਬਾਦੀ ਹੋਵੇਗੀ l

ਪ੍ਰੈਸ ਸਕੱਤਰ ਡਾ.ਅਜੀਤ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਮਹੂਰੀ ਅਧਿਕਾਰ ਸਭਾ,ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ,ਮਿੰਨੀ ਟਰਾਂਸਪੋਰਟ ਯੂਨੀਅਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੱਖ-ਵੱਖ ਤੌਰ ਤੇ ਇਸ ਕਮੇਟੀ ਮੂਹਰੇ ਪੇਸ਼ ਹੋ ਕੇ ਵਿਆਖਿਆ ਸਹਿਤ ਆਪਣੇ ਆਪਣੇ ਪੱਖ ਰੱਖੇ l ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਦਸਤਾਵੇਜ ਵੀ ਕਮੇਟੀ ਕੋਲ ਜਮਾਂ ਕਰਾਉਂਦਿਆਂ ਕਿਹਾ ਕਿ ਬਠਿੰਡਾ ਦਾ ਬੱਸ ਅੱਡਾ ਬਿਨਾਂ ਵਜ੍ਹਾ ਸ਼ਿਫਟ ਕਰਨਾ ਜਾਇਜ਼ ਨਹੀਂ ਬਲਿਕ ਮੌਜੂਦਾ ਬੱਸ ਅੱਡਾ ਸੈਂਟਰਲ ਜਗ੍ਹਾ ਤੇ ਹੈ ਅਤੇ ਇੱਥੋਂ ਸਾਰੀਆਂ ਸੇਵਾਵਾਂ ਦਾ ਫਾਇਦਾ ਲੋਕ ਉਠਾਉਂਦੇ ਹਨ। ਇਥੋਂ ਬਾਜ਼ਾਰ ਰੇਲਵੇ ਸਟੇਸ਼ਨ ਰਜਿੰਦਰਾ ਕਾਲਜ ਤੇ ਹੋਰ ਸਾਰੀਆਂ ਸਰਕਾਰੀ ਸੰਸਥਾਵਾਂ ਸਿਵਲ ਹਸਪਤਾਲ ਵਗੈਰਾ ਨੇੜੇ ਪੈਂਦੇ ਹਨ l ਇਸ ਲਈ ਲੋਕਾਂ ਨੂੰ ਬਹੁਤ ਵੱਡਾ ਫਾਇਦਾਹੈ l ਬੱਸ ਅੱਡੇ ਕਰਕੇ ਨਾ ਤਾਂ ਕੋਈ ਟਰੈਫਿਕ ਜਾਮ ਦੀ ਸਮੱਸਿਆ ਹੈ ਅਤੇ ਨਾ ਹੀ ਇਸ ਦਾ ਵਿਕਾਸ ਨਾਲ ਕੋਈ ਸਬੰਧ ਹੈ l ਬਸ ਅੱਡੇ ਸ਼ਿਫਟ ਕੀਤੇ ਜਾਣ ਤੋਂ ਬਿਨਾਂ ਵੀ ਸ਼ਹਿਰ ਦਾ ਵਿਕਾਸ ਕੀਤਾ ਜਾ ਸਕਦਾ ਹੈ ਜਿਵੇਂ ਕਿ ਡਬਵਾਲੀ ਰੋਡ ਤੇ ਹੋਇਆ ਹੈ l
ਬਠਿੰਡੇ ਦੇ ਬੱਸ ਅੱਡੇ ਨੂੰ ਸ਼ਿਫਟ ਕਰਨਾ ਇੱਕ ਸਿਆਸੀ ਫੈਸਲਾ ਅਤੇ ਕੁਝ ਕੁੱਝ ਲੋਕਾਂ ਦੀਆਂ ਕਲੋਨੀਆਂ ਦੇ ਪਲਾਟਾਂ ਦਾ ਰੇਟ ਵਧਾਉਣ ਲਈ ਲਈ ਕੀਤਾ ਗਿਆ ਹੈ l ਬੱਸ ਅੱਡਾ ਸ਼ਿਫਟ ਕਰਨ ਨਾਲ ਸਮੱਸਿਆ ਪਹਿਲਾਂ ਨਾਲੋਂ ਵੱਧ ਜਾਵੇਗੀ l ਪੀਆਰਟੀਸੀ ਨੂੰ ਜਿੱਥੇ ਘਾਟਾ ਪਵੇਗਾ ਉਥੇ ਬੱਸ ਅੱਡੇ ਦੇ ਨੇੜਲੇ ਬਾਜ਼ਾਰਾਂ ਦਾ ਵੀ ਉਜਾੜਾ ਹੋ ਜਾਵੇਗਾ। ਇਹ ਵਿਕਾਸ ਨਹੀਂ ਬਲਕਿ ਵਿਨਾਸ਼ ਦੀ ਪਲੈਨ ਹੈ l ਮੌਜੂਦਾ ਬੱਸ ਸਾਡਾ ਫੋਰ ਲੇਨ ਸੜਕਾਂ ਨਾਲ ਪਹਿਲਾਂ ਹੀ ਜੁੜਿਆ ਹੋਇਆ ਹੈ ਅਤੇ ਥੋੜੀ ਜਿਹਾ ਹੋਰ ਪ੍ਰਬੰਧਕ ਬੇਹਤਰ ਪ੍ਰਬੰਧ ਕਰਕੇ ਟਰੈਫਿਕ ਦੀ ਸਮੱਸਿਆ ਕੰਟਰੋਲ ਕੀਤੀ ਜਾ ਸਕਦੀ ਹੈ। ਲੁਧਿਆਣਾ ਜਲੰਧਰ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਦੇ ਬੱਸ ਅੱਡੇ ਨਹੀਂ ਬਦਲੇ ਗਏ ਬਲਕਿ ਪਟਿਆਲੇ ਦਾ ਬੱਸ ਅੱਡਾ ਬਦਲ ਕੇ ਸਮੱਸਿਆਵਾਂ ਵੱਧ ਗਈਆਂ ਹਨ l ਦੋ ਥਾਵਾਂ ਤੇ ਬੱਸ ਅੱਡੇ ਚਲਾਉਣ ਜਾਂ ਫਿਰ ਸ਼ਟਲ ਬੱਸਾਂ ਚਲਾ ਕੇ ਲੋਕਾਂ ਨੂੰ ਇੱਕ ਅੱਡੇ ਤੋਂ ਦੂਜੇ ਅੱਡੇ ਲੈ ਜਾਣ ਦਾ ਪਲੈਨ ਪਹਿਲਾਂ ਹੀ ਫੇਲ ਹੋਇਆ ਐਕਸਪੇਰੀਮੈਂਟ ਗਿਆ ਹੈ l ਬੱਸ ਅੱਡਾ ਬਾਹਰ ਲੈ ਜਾਣ ਨਾਲ ਯਾਤਰੀਆਂ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਬਿਮਾਰਾਂ ਤੇ ਔਰਤਾਂ ਦੀ ਸੁਰੱਖਿਆ ਖਤਰੇ ਵਿੱਚ ਪਏ ਜਾਵੇਗੀ l ਸ਼ਹਿਰ ਦਾ ਵਪਾਰੀ ਪਹਿਲਾਂ ਹੀ ਅਰਥਬੰਦੀ ਦਾ ਸ਼ਿਕਾਰ ਹੈ। ਬਸ ਅੱਡਾ ਸ਼ਿਫਟ ਕਰਨ ਨਾਲ ਲੋਕ ਏਨਾ ਆਰਥਕ ਬੋਝ ਨਹੀਂ ਝੱਲ ਸਕਣਗੇ ਤੇ ਬਾਜ਼ਾਰ ਫੇਹਲ ਹੋ ਜਾਵੇਗਾ।

ਆਗੂਆਂ ਨੇ ਮੰਗ ਕੀਤੀ ਕਿ ਮੌਜੂਦਾ ਬੱਸ ਅੱਡੇ ਨੂੰ ਹੀ ਬਹੁ ਮੰਜਿਲਾਂ ਬਣਾ ਕੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਇਹਨੂੰ ਕਿਤੇ ਵੀ ਹੋਰ ਛੁੱਟਣ ਦੀ ਲੋੜ ਨਹੀਂ l ਕਮੇਟੀ ਦੀ ਚੇਅਰਪਰਸਨ ਏਡੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀਆਂ ਵੱਲੋਂ ਰੱਖੀਆਂ ਦਲੀਲਾਂ ਤੇ ਦਿੱਤੇ ਗਏ ਦਸਤਾਵੇਜਾਂ ਨੂੰ ਵਿਚਾਰਨਗੇ ਅਤੇ ਲੋਕਾਂ ਦੀ ਰਾਇ ਮੁਤਾਬਿਕ ਹੀ ਕਮੇਟੀ ਫੈਸਲਾ ਦੇਵੇਗੀ ਕਿਸੇ ਨਾਲ ਕੋਈ ਧੱਕਾ ਕੀਤਾ ਜਾਵੇਗਾ l ਜਮਹੂਰੀ ਅਧਿਕਾਰ ਸਭਾ ਦੇ ਵਫਦ ਦੀ ਅਗਵਾਈ ਪ੍ਰਿੰਸੀਪਲ ਬੱਗਾ ਸਿੰਘ ਨੇ ਕੀਤੀ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਬਲਤੇਜ ਸਿੰਘ ਬਾਂਦਰ ਨੇ ਕੀਤੀ ਟ੍ਰਾਂਸਪੋਰਟ ਯੂਨੀਅਨ ਦੇ ਹਰਵਿੰਦਰ ਸਿੰਘ ਹੈਪੀ ਨੇ ਆਪਣੀ ਯੂਨੀਅਨ ਦੀ ਅਗਵਾਈ ਕੀਤੀ l ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਸੋਨੂੰ ਮਹੇਸ਼ਵਰੀ ਨੇ ਕੀਤੀ l ਐਮਸੀ ਸੰਦੀਪ ਬੋਬੀ ਨੇ ਕਾਰਪੋਰੇਸ਼ਨ ਦੇ ਤਕਰੀਬਨ ਦੋ ਦਰਜਨ ਮਿਉਂਸਪਲ ਕੌਂਸਲਰਾਂ ਵੱਲੋਂ ਦਸਤਖਤ ਕਰਕੇ ਰੱਖੇ ਇਤਰਾਜਾਂ ਨੂੰ ਵੀ ਨੋਟ ਕਰਵਾਇਆ ਅਤੇ ਲੋਕਾਂ ਦੀ ਦਸਖਤੀ ਮੁਹਿੰਮ ਬਾਰੇ ਵੀ ਦੱਸਿਆ ਜੋ ਕਈ ਹਜ਼ਾਰਾਂ ਦੀ ਗਿਣਤੀ ਚ ਪਹੁੰਚ ਚੁੱਕੀ ਹੈ l

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।