ਮੋਹਾਲੀ, 7 ਜੂਨ, ਦੇਸ਼ ਕਲਿਕ ਬਿਊਰੋ :
ਉਤਰਾਖੰਡ ਦੇ ਜੋਸ਼ੀਮੱਠ ਵਿਖੇ ਹੇਮਕੁੰਟ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਕਾਰ ਝੜਪ ਹੋਈ ਹੈ। ਸ਼ੁੱਕਰਵਾਰ ਸ਼ਾਮ ਨੂੰ ਜੋਸ਼ੀਮੱਠ (ਚਮੋਲੀ) ਵਿੱਚ ਇੱਕ ਪਾਰਕਿੰਗ ਵਿਵਾਦ ਹਿੰਸਾ ਹਿੰਸਾ ਦਾ ਰੂਪ ਧਾਰ ਗਿਆ ਅਤੇ ਦੋ ਸਥਾਨਕ ਲੋਕ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਜ਼ਖਮੀਆਂ ਵਿੱਚ ਸਥਾਨਕ ਪਾਰਕਿੰਗ ਮਾਲਕ ਅਤੇ ਉਸਦਾ ਪੁੱਤਰ ਸ਼ਾਮਲ ਹਨ, ਜਦੋਂ ਕਿ ਹਮਲਾਵਰ ਪੰਜਾਬ ਦੇ ਮੋਹਾਲੀ ਤੋਂ ਹਨ।
ਹੇਮਕੁੰਟ ਸਾਹਿਬ ਦਰਸ਼ਨ ਤੋਂ ਵਾਪਸ ਆ ਰਹੇ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਜੋਸ਼ੀਮੱਠ ਵਿੱਚ ਰੁਕਿਆ ਹੋਇਆ ਸੀ। ਪੀੜਤਾਂ ਨੇ ਵੀਰਵਾਰ (5 ਜੂਨ) ਨੂੰ ਬਦਰੀਨਾਥ ਹਾਈਵੇਅ ‘ਤੇ ਇੱਕ ਹੋਟਲ ਵਿੱਚ ਇੱਕ ਕਮਰਾ ਬੁੱਕ ਕੀਤਾ ਸੀ ਅਤੇ ਨੇੜੇ ਹੀ ਇੱਕ ਨਿੱਜੀ ਪਾਰਕਿੰਗ ਵਿੱਚ ਗੱਡੀ ਖੜ੍ਹੀ ਕੀਤੀ ਸੀ। ਜਦੋਂ ਉਹ ਸ਼ੁੱਕਰਵਾਰ ਸਵੇਰੇ ਗੱਡੀ ਕੱਢ ਰਹੇ ਸਨ ਤਾਂ ਪਾਰਕਿੰਗ ਵਿੱਚ ਲੱਗਿਆ ਪਾਈਪ ਨੁਕਸਾਨਿਆ ਗਿਆ। ਇਸ ਮਾਮਲੇ ਨੂੰ ਲੈ ਕੇ ਸ਼ਰਧਾਲੂਆਂ ਅਤੇ ਪਾਰਕਿੰਗ ਮਾਲਕ ਟੀਕਾ ਪ੍ਰਸਾਦ ਅਤੇ ਉਸ ਦੇ ਪੁੱਤਰ ਗੌਰਵ ਵਿਚਕਾਰ ਬਹਿਸ ਸ਼ੁਰੂ ਹੋ ਗਈ, ਜੋ ਜਲਦੀ ਹੀ ਹਿੰਸਕ ਝੜਪ ਵਿੱਚ ਬਦਲ ਗਈ।
ਜੋਸ਼ੀਮੱਠ ਪੁਲਿਸ ਸਟੇਸ਼ਨ ਦੇ ਇੰਚਾਰਜ ਦੇਵੇਂਦਰ ਰਾਵਤ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। “ਸਾਰੇ ਸ਼ਰਧਾਲੂ ਪੰਜਾਬ ਦੇ ਮੋਹਾਲੀ ਤੋਂ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਆਏ ਸਨ ਅਤੇ ਇਹ ਘਟਨਾ ਵਾਪਸ ਆਉਂਦੇ ਸਮੇਂ ਵਾਪਰੀ। ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।” ਜ਼ਖਮੀ ਪਿਤਾ-ਪੁੱਤਰ ਦਾ ਜੋਸ਼ੀਮਠ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਹੇਮਕੁੰਟ ਯਾਤਰਾ ਤੋਂ ਵਾਪਸ ਆਉਂਦਿਆਂ ਜੋਸ਼ੀਮੱਠ ਵਿਖੇ ਮੋਹਾਲੀ ਦੇ ਸ਼ਰਧਾਲੂਆਂ ਦੀ ਸਥਾਨਕ ਲੋਕਾਂ ਨਾਲ ਝੜਪ
Published on: June 7, 2025 9:37 am