ਬਰਾਜੀਲੀਆ, 7 ਜੂਨ, ਦੇਸ਼ ਕਲਿਕ ਬਿਊਰੋ :
ਭਾਰਤ ਸਮੇਤ 10 ਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਬ੍ਰਾਸੀਲੀਆ ਵਿੱਚ ਹੋਏ 11ਵੇਂ ਬ੍ਰਿਕਸ ਸੰਸਦੀ ਫੋਰਮ ਵਿੱਚ ਹਿੱਸਾ ਲਿਆ। ਭਾਰਤ ਦੀ ਅਗਵਾਈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ, ਜਿਨ੍ਹਾਂ ਦੇ ਨਾਲ ਇੱਕ ਉੱਚ-ਪੱਧਰੀ ਸੰਸਦੀ ਵਫ਼ਦ ਵੀ ਸੀ।
ਭਾਰਤ, ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਈਰਾਨ, ਯੂਏਈ, ਇਥੋਪੀਆ, ਮਿਸਰ ਅਤੇ ਇੰਡੋਨੇਸ਼ੀਆ ਦੇ ਸੰਸਦ ਮੈਂਬਰਾਂ ਨੇ ਕਾਨਫਰੰਸ ਵਿੱਚ ਸ਼ਿਰਕਤ ਕੀਤੀ।
ਕਾਨਫਰੰਸ ਦੌਰਾਨ ਕਈ ਦੌਰ ਦੀ ਚਰਚਾ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਆਰਟੀਫੀਸ਼ੀਅਲ ਇੰਟੈਲੀਜੈਂਸ, ਗਲੋਬਲ ਵਪਾਰ ਅਤੇ ਅਰਥਵਿਵਸਥਾ, ਅੰਤਰ-ਸੰਸਦੀ ਸਹਿਯੋਗ, ਗਲੋਬਲ ਸ਼ਾਂਤੀ ਅਤੇ ਸੁਰੱਖਿਆ ਵਰਗੇ ਮੁੱਖ ਵਿਸ਼ਿਆਂ ‘ਤੇ ਇੱਕ ਵਿਆਪਕ ਸਹਿਮਤੀ ਬਣੀ।
ਕਾਨਫਰੰਸ ਵਿੱਚ, ਸਾਰੇ ਦੇਸ਼ਾਂ ਨੇ ਭਾਰਤ ਵਿੱਚ ਹਾਲ ਹੀ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਅੱਤਵਾਦ ਵਿਰੁੱਧ ‘ਜ਼ੀਰੋ ਟੌਲਰੈਂਸ’ ਨੀਤੀ ‘ਤੇ ਸਹਿਮਤੀ ਪ੍ਰਗਟਾਈ। ਭਾਰਤ ਨੇ ਅੱਤਵਾਦ ਵਿਰੁੱਧ ਸਖ਼ਤ ਸਟੈਂਡ ਲੈੰਦਿਆਂ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਸਹਾਇਤਾ ਬੰਦ ਕਰਨ, ਖੁਫੀਆ ਜਾਣਕਾਰੀ ਸਾਂਝੀ ਕਰਨ ‘ਤੇ ਜ਼ੋਰ ਦਿੱਤਾ।
ਅਗਲਾ 12ਵਾਂ ਬ੍ਰਿਕਸ ਸੰਸਦੀ ਫੋਰਮ ਭਾਰਤ ਵਿੱਚ ਹੋਵੇਗਾ, ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਸਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਬ੍ਰਿਕਸ ਦੇਸ਼ਾਂ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ
Published on: June 7, 2025 9:59 am