ਪਤੀ ਨੇ ਗਲ਼ ਵੱਢ ਕੇ ਕੀਤਾ ਪਤਨੀ ਦਾ ਕਤਲ, ਖੁਦ ਹੀ ਦਿੱਤੀ ਪੁਲਿਸ ਨੂੰ ਸੂਚਨਾ

Published on: June 7, 2025 12:06 pm

ਪੰਜਾਬ

ਚੰਡੀਗੜ੍ਹ, 7 ਜੂਨ, ਦੇਸ਼ ਕਲਿਕ ਬਿਊਰੋ :
ਇੱਕ ਵਿਅਕਤੀ ਨੇ ਗਲ਼ ਵੱਢ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੋਸ਼ ਹੈ ਕਿ ਉਸਨੇ ਅੱਜ ਸ਼ਨੀਵਾਰ ਸਵੇਰੇ 4 ਵਜੇ ਜਦੋਂ ਉਹ ਸੁੱਤੀ ਹੋਈ ਸੀ ਤਾਂ ਕਹੀ ਨਾਲ ਉਸਦੀ ਗਰਦਨ ਵੱਢ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਪੁਲਿਸ ਨੂੰ ਫ਼ੋਨ ਕਰਕੇ ਕਿਹਾ – ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ, ਆ ਕੇ ਦੇਖ ਲਓ, ਲਾਸ਼ ਘਰ ਵਿੱਚ ਪਈ ਹੈ।ਇਹ ਘਟਨਾ ਹਰਿਆਣਾ ਦੇ ਸਿਰਸਾ ਵਿੱਚ ਵਾਪਰੀ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।ਮੁਲਜ਼ਮ ਪਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਦੋਵਾਂ ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 19 ਸਾਲ ਹੈ।
ਮ੍ਰਿਤਕ ਦੀ ਪਛਾਣ 35 ਸਾਲਾ ਮਾਇਆ ਦੇਵੀ ਵਜੋਂ ਹੋਈ ਹੈ, ਜੋ ਪਿੰਡ ਰਾਮਪੁਰਾ ਢਿੱਲੋ ਦੀ ਰਹਿਣ ਵਾਲੀ ਹੈ। ਉਸਦਾ ਪਤੀ ਰੋਹਤਾਸ਼ ਨਾਥੂਸਰੀ ਚੌਪਾਟਾ ਇਲਾਕੇ ਵਿੱਚ ਇੱਕ ਕਰੱਸ਼ਰ ਅਤੇ ਬੱਜਰੀ ਦੀ ਦੁਕਾਨ ‘ਤੇ ਮਜ਼ਦੂਰੀ ਕਰਦਾ ਹੈ। ਉਹ ਸ਼ੁੱਕਰਵਾਰ ਸ਼ਾਮ ਨੂੰ ਕੰਮ ਤੋਂ ਘਰ ਆਇਆ ਸੀ। ਦੋਵੇਂ ਰਾਤ ਨੂੰ ਕਮਰੇ ਵਿੱਚ ਸੌਂ ਗਏ ਸਨ। ਉਸਨੇ ਅੱਜ ਸ਼ਨੀਵਾਰ ਸਵੇਰੇ 4 ਵਜੇ ਕਤਲ ਕੀਤਾ। ਇਸ ਤੋਂ ਬਾਅਦ ਉਸਨੇ ਖੁਦ ਪੁਲਿਸ ਨੂੰ ਫ਼ੋਨ ਕਰਕੇ ਕਤਲ ਦੀ ਜਾਣਕਾਰੀ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।