ਭੁਵਨੇਸ਼ਵਰ, 9 ਜੂਨ, ਦੇਸ਼ ਕਲਿਕ ਬਿਊਰੋ :
ਸਬ-ਕਲੈਕਟਰ ਧੀਮਾਨ ਚਕਮਾ (IAS, 2021 ਬੈਚ) ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਉਹ ਇੱਕ ਵਪਾਰੀ ਤੋਂ 20 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ਅਤੇ ਇਹ ਪਹਿਲੀ ਕਿਸ਼ਤ ਸੀ।ਮੁਲਜ਼ਮ ਅਧਿਕਾਰੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੈਸੇ ਨਹੀਂ ਦਿੱਤੇ ਗਏ ਤਾਂ ਕਾਰੋਬਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਇਸ ਅਧਿਕਾਰੀ ਨੂੰ ਓਡੀਸ਼ਾ ਵਿਜੀਲੈਂਸ ਵਿਭਾਗ ਨੇ ਕਾਲਾਹਾਂਡੀ ਜ਼ਿਲ੍ਹੇ ਦੇ ਧਰਮਗੜ੍ਹ ਤੋਂ ਕਾਬੂ ਕੀਤਾ।
ਇਸ ਦੇ ਨਾਲ ਹੀ ਧੀਮਾਨ ਦੇ ਸਰਕਾਰੀ ਨਿਵਾਸ ਸਥਾਨ ਦੀ ਤਲਾਸ਼ੀ ਦੌਰਾਨ 47 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਇਹ ਮਾਮਲਾ ਵਿਜੀਲੈਂਸ ਸੈੱਲ ਪੀਐਸ ਕੇਸ ਨੰਬਰ 6/2025 ਅਧੀਨ ਪੀਸੀ ਐਕਟ 1988 ਅਤੇ ਇਸ ਦੇ 2018 ਸੋਧ ਅਧੀਨ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ।

IAS ਅਧਿਕਾਰੀ 10 ਲੱਖ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਘਰੋਂ ਮਿਲੇ 47 ਲੱਖ ਰੁਪਏ
Published on: June 9, 2025 7:24 am