ਇੰਫਾਲ, 9 ਜੂਨ, ਦੇਸ਼ ਕਲਿਕ ਬਿਊਰੋ :
ਮਣੀਪੁਰ ਵਿੱਚ ਹਿੰਸਕ ਘਟਨਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ। ਮੈਤੇਈ ਭਾਈਚਾਰੇ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਜਾਰੀ ਹਨ। ਤਾਜ਼ਾ ਝੜਪਾਂ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਇੰਫਾਲ ਦੇ ਕਈ ਹਿੱਸਿਆਂ ਵਿੱਚ ਹਮਲੇ ਕੀਤੇ ਗਏ। ਪੁਲਿਸ ਅਨੁਸਾਰ, ਹਿੰਸਾ ਮੈਤੇਈ ਭਾਈਚਾਰੇ ਦੇ ਚਾਰ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਭੜਕੀ।
ਅੱਜ ਸੋਮਵਾਰ ਨੂੰ ਇੰਫਾਲ ਪੱਛਮ ਦੇ ਕਵਾਕੇਇਥਲ ਅਤੇ ਸਿੰਜਮੇਈ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚਾਲੇ ਝੜਪਾਂ ਹੋਈਆਂ। ਸਥਿਤੀ ਕਾਬੂ ਤੋਂ ਬਾਹਰ ਹੋਣ ‘ਤੇ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਇੰਫਾਲ ਪੂਰਬੀ ਵਿੱਚ ਐਸਡੀਸੀ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ, ਜਿਸ ਨਾਲ ਸਰਕਾਰੀ ਦਸਤਾਵੇਜ਼ ਸੜ ਗਏ।
ਵਾਂਗਖੇਈ, ਯੈਰੀਪੋਕ ਅਤੇ ਖੁਰਾਈ ਵਰਗੇ ਇਲਾਕਿਆਂ ਵਿੱਚ ਵੀ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਔਰਤਾਂ ਨੇ ਮਸ਼ਾਲ ਮਾਰਚ ਕਰਕੇ ਰਾਜ ਵਿੱਚ ਨਵੀਂ ਸਰਕਾਰ ਦੀ ਮੰਗ ਕੀਤੀ। ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਹੈ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।

ਮਣੀਪੁਰ ‘ਚ ਹਿੰਸਕ ਘਟਨਾਵਾਂ ਵਧੀਆਂ, ਸਰਕਾਰੀ ਦਫ਼ਤਰ ਨੂੰ ਲਾਈ ਅੱਗ, 5 ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦ
Published on: June 9, 2025 5:44 pm