ਹਾਈਪਰਟੈਂਨਸ਼ਨ ਸੰਬਧੀ ਰੋਗਾਂ ਦੀ ਸਹੀ ਤਰੀਕੇ ਨਾਲ ਕੀਤੀ ਜਾਵੇ ਸਕ੍ਰੀਨਿੰਗ: ਡਾ ਕਵਿਤਾ  ਸਿੰਘ

ਸਿਹਤ

ਸਿਹਤ ਵਿਭਾਗ ਨੇ ਹਾਈਪਰਟੈਂਸ਼ਨ ਸੰਬਧੀ ਸੀ ਐਚ ਓ  ਦੀ ਕਰਵਾਈ ਟ੍ਰੇਨਿੰਗ  
ਫਾਜ਼ਿਲਕਾ  10 ਜੂਨ, ਦੇਸ਼ ਕਲਿੱਮਕ ਬਿਓਰੋ  

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ  ਦਿਸ਼ਾ ਨਿਰਦੇਸ਼ਾਂ ਅਧੀਨ ਜਿਲ੍ਹਾ ਫਾਜ਼ਿਲਕਾ  ਦੀਆਂ ਸਿਹਤ ਸੰਸਥਾਵਾਂ ਵਿਖੇ ਸਟਾਫ  ਦੀ   ਹਾਈਪਰਟੈਂਨਸ਼ਨ   ਦੀ  ਟ੍ਰੇਨਿੰਗ  ਕਾਰਵਾਈ  ਜਾ  ਰਹੀ  ਹੈ  . ਤਾਂ ਜੋ ਲੋਕਾਂ ਨੂੰ ਇਸ ਸਬੰਧੀ ਜਾਗਰੂਕਤ ਕੀਤਾ ਜਾ ਸਕੇ ਕਿ ਕਿਵੇਂ ਅਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਚ ਰੱਖ ਕੇ ਲੰਮੀ ਜਿੰਦਗੀ ਜੀ ਸਕਦੇ ਹਾਂ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ  ਜ਼ਿਲ੍ਹਾ ਪਰਿਵਾਰ  ਭਲਾਈ  ਅਫਸਰ  ਕਵਿਤਾ  ਸਿੰਘ ਵੱਲੋਂ ਕੀਤਾ ਗਿਆ । ਸਿਵਲ ਸਰਜਨ ਦੱਫਤਰ  ਵਿਖੇ  ਡੱਬਵਾਲਾ  ਕਲਾਂ ਦੇ ਸਾਰੇ ਸੀ ਐਚ  ਓ   ਦੀ  ਟ੍ਰੇਨਿੰਗ  ਕਰਵਾਈ  ਗਈ  ਜਿਸ  ਵਿੱਚ  ਸਿਵਿਲ  ਹਸਪਤਾਲ  ਤੋਂ  ਡਾਕਟਰ  ਅਭਿਨਵ  ਸਚਦੇਵਾ  ਨੇ  ਭਾਗ  ਲਿਆ.  

 ਡਾ. ਕਵਿਤਾ  ਸਿੰਘ  ਜਿਲ੍ਹਾ ਪਰਿਵਾਰ ਅਫਸਰ  ਨੇ  ਇਸ  ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਾਈਪਰਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੌਰੇ,ਗੁਰਦੇ ਦੀ ਬਿਮਾਰੀ,ਦਿਮਾਗੀ ਕਮਜੋਰੀ। ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਕਈ ਵਾਰ ਇਸ ਦਾ ਕੋਈ ਵੀ ਲੱਛਣ ਨਹੀਂ ਹੁੰਦਾ।ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ  ਤੋਂ ਬਾਅਦ ਹੀ ਇਸ ਬੀਮਾਰੀ ਬਾਰੇ ਪਤਾ ਲੱਗਦਾ ਹੈ।

      ਡਾਕਟਰ  ਅਭਿਨਵ  ਸੱਚਦੇਵਾ  ਐਮ ਡੀ ਮੈਡੀਸਨ ਸਿਵਲ ਹਸਪਤਾਲ ਫਾਜ਼ਿਲਕਾ  ਨੇ ਦੱਸਿਆ ਕਿ ਕਾਰਡੀਓਵੈਸਕੁਲਰ ਬਿਮਾਰੀਆਂ ਜਿਵੇਂ ਕਿ ਕੋਰੋਨਰੀ ਦਿਲ ਦੀ ਬਿਮਾਰੀ, ਗੁਰਦਿਆਂ ਦਾ ਫੇਲ ਹੋਣਾ, ਦਿਮਾਗੀ ਕਮਜ਼ੋਰੀ ਦਾ ਕਾਰਨ ਬਣਦਾ ਹੈ। ਹਾਈਪਰਟੈਨਸ਼ਨ ਭਾਰਤ ਵਿੱਚ ਇੱਕ ਵਧ ਰਹੀ ਸਮੱਸਿਆ ਹੈ । ਇਸਦਾ ਕੋਈ ਇਲਾਜ ਨਹੀਂ ਹੈ, ਦਵਾਈਆਂ ਦੀ ਵਰਤੋਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਦੀ ਬਿਮਾਰੀ ਅਤੇ ਹੋਰ ਜੋਖਮਾਂ ਨੂੰ ਘਟਾਇਆ ਜਾ ਸਕਦਾ ਹੈ।

     ਉਹਨਾਂ  ਨੇ ਦੱਸਿਆ ਕਿ 17 ਮਈ ਤੋਂ ਲਗਾਤਰ ਮਹੀਨਾ ਜਾਗਰੂਕਤਾ ਗਤੀਵਿਧੀਆਂ  ਕੀਤੀਆਂ ਜਾਣਗੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ।ਖੁਰਾਕ ਵਿੱਚ ਲੂਣ, ਚੀਨੀ, ਘਿਓ,ਤੇਲ ਦੀ ਵਰਤੋਂ ਘਟਾ ਕੇ ਤੰਬਾਕੂ ਪਦਾਰਥਾਂ ਅਤੇ ਹੋਰ ਨਸਿਆਂ ਦੇ ਸੇਵਨ ਤੋਂ ਪ੍ਰਹੇਜ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਸਰੀਰਕ ਗਤੀਵਿਧੀ ਕਰਨਾ, ਰੋਜਾਨਾ ਸੈਰ,ਮੌਸਮ ਅਨੁਸਾਰ ਫਲ ਸਬਜੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।ਨਿਯਮਤ ਤੌਰ ਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਚਾਹੀਦਾ ਹੈ ਅਤੇ ਡਾਕਟਰੀ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦਾ ਹੈ। ਇਸ  ਦੋਰਾਨ  ਡੀ  ਪੀ  ਐਮ  ਰਾਜੇਸ਼  ਕੁਮਾਰ  ਡਿਪਟੀ  ਮਾਸ  ਮੀਡੀਆ  ਅਫਸਰ  ਮਨਬੀਰ  ਸਿੰਘ  ਅਤੇ   ब्लॉक  ਮਾਸ  ਮੀਡੀਆ  ਅਫਸਰ  ਦਿਵੇਸ਼  ਕੁਮਾਰ  ਬੀ  ਸੀ ਸੀ  ਸੁਖਦੇਵ  ਸਿੰਘ  ਹਾਜਰ  ਸੀ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।