ਨਵੀਂ ਦਿੱਲੀ, 10 ਜੂਨ, ਦੇਸ਼ ਕਲਿਕ ਬਿਊਰੋ :
ਅੱਜ ਮੰਗਲਵਾਰ ਸਵੇਰੇ ਦਿੱਲੀ ‘ਚ ਦਵਾਰਕਾ ਸੈਕਟਰ-13 ਦੇ ਸ਼ਬਦ ਅਪਾਰਟਮੈਂਟ ਦੇ ਸੱਤਵੀਂ ਮੰਜ਼ਿਲ ਦੇ ਫਲੈਟ ਵਿੱਚ ਅੱਗ ਲੱਗ ਗਈ।ਇਸ ਦੌਰਾਨ ਇੱਕ ਪਿਤਾ ਆਪਣੇ ਦੋ ਬੱਚਿਆਂ (ਇੱਕ ਲੜਕਾ ਅਤੇ ਇੱਕ ਲੜਕੀ) ਨਾਲ ਫਲੈਟ ਦੇ ਅੰਦਰ ਫਸ ਗਿਆ।
ਆਪਣੇ ਆਪ ਨੂੰ ਬਚਾਉਣ ਲਈ ਦੋਵੇਂ ਬੱਚਿਆਂ ਨੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਦੇ ਪਿਤਾ ਯਸ਼ ਯਾਦਵ (35) ਨੇ ਵੀ ਉਨ੍ਹਾਂ ਨਾਲ ਛਾਲ ਮਾਰ ਦਿੱਤੀ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦਿੱਲੀ ਫਾਇਰ ਸਰਵਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 10:01 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਅੱਠ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਫਾਇਰਫਾਈਟਰਾਂ ਨੇ ਬਿਨਾਂ ਕਿਸੇ ਦੇਰੀ ਦੇ ਬਚਾਅ ਅਤੇ ਅੱਗ ਬੁਝਾਉਣ ਦੇ ਕੰਮ ਸ਼ੁਰੂ ਕਰ ਦਿੱਤੇ।

ਦਿੱਲੀ ਵਿਖੇ ਸੱਤਵੀਂ ਮੰਜ਼ਿਲ ‘ਤੇ ਫਲੈਟ ‘ਚ ਅੱਗ ਲੱਗਣ ਕਾਰਨ ਪਿਓ ਨੇ ਬੱਚਿਆਂ ਨਾਲ ਛਾਲ ਮਾਰੀ, ਤਿੰਨਾਂ ਦੀ ਮੌਤ
Published on: June 10, 2025 1:24 pm