ਓਟਾਵਾ, 10 ਜੂਨ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ, ਸਰੀ ਇਲਾਕੇ ਵਿੱਚ ਸਥਿਤ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਦਿਨ ਪਹਿਲਾਂ ਉਕਤ ਜਾਇਦਾਦ ਦੇ ਮਾਲਕ ਨੂੰ ਲਗਭਗ 20 ਲੱਖ ਡਾਲਰ ਦੀ ਮੰਗ ਕਰਨ ਵਾਲਾ ਫਿਰੌਤੀ ਦਾ ਫੋਨ ਆਇਆ ਸੀ।
ਇਹ ਘਟਨਾ ਕੈਨੇਡਾ ਦੇ ਸਰੀ ਵਿੱਚ ਸਥਿਤ ਰਿਫਲੈਕਸ਼ਨ ਬੈਂਕੁਏਟ ਹਾਲ ਦੇ ਬਾਹਰ ਵਾਪਰੀ। ਇਹ ਫੋਨ ਜਾਇਦਾਦ ਦੇ ਮਾਲਕ ਅਤੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਆਇਆ ਸੀ।
ਜਦੋਂ ਸਤੀਸ਼ ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਦਮਾਸ਼ਾਂ ਨੇ ਉਸਦੀ ਜਾਇਦਾਦ ‘ਤੇ ਗੋਲੀਬਾਰੀ ਕਰ ਦਿੱਤੀ। ਫਿਲਹਾਲ, ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

PM ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਸਰੀ ‘ਚ ਮੰਦਰ ਕਮੇਟੀ ਪ੍ਰਧਾਨ ਦੀ ਰਿਹਾਇਸ਼ ‘ਤੇ ਫਾਇਰਿੰਗ, 20 ਲੱਖ ਡਾਲਰ ਫਿਰੌਤੀ ਮੰਗੀ
Published on: June 10, 2025 2:05 pm