ਮੋਹਾਲੀ: 10 ਜੂਨ, ਦੇਸ਼ ਕਲਿੱਕ ਬਿਓਰੋ
ਐਮ ਆਈ ਜੀ ਸੁਪਰ ਸੈਕਟਰ 70 ਦੇ ਭਖਦੇ ਮਸਲਿਆਂ ਬਾਰੇ ਕੱਲ ਐਮ ਐਲ ਏ ਸ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਸੁਪਰ ਐਸੋਸੀਏਸ਼ਨ ਆਫ ਰੈਜ਼ੀਡੈਂਟਸ ਵੈੱਲਫੇਅਰ ਦੇ ਇੱਕ ਵਫ਼ਦ ਜਿਸ ਵਿੱਚ ਸੁਖਦੇਵ ਸਿੰਘ ਪਟਵਾਰੀ,ਐਮ ਸੀ, ਆਰ ਪੀ ਕੰਬੋਜ,ਪ੍ਰਧਾਨ ਤੇ ਆਰ ਕੇ ਗੁਪਤਾ ਜਨਰਲ ਸਕੱਤਰ ਸ਼ਾਮਲ ਸਨ, ਸੀਏ ਗਮਾਡਾ ਨੂੰ ਮਿਲਿਆ ।
ਵਫ਼ਦ ਨੇ ਸੀ ਏ ਤੋਂ ਮੰਗ ਕੀਤੀ ਕਿ ਐਮ ਆਈ ਜੀ ਸੁਪਰ ਦੇ ਮਕਾਨਾਂ ਦੀ ਛੇਤ ਤੇ ਚੜਨ ਲਈ ਪੌੜੀ ਲਾਈ ਜਾਵੇ,ਸੁਪਰ ਫ਼ਲੈਟਾਂ ਵਿੱਚ ਗਮਾਡਾ ਲਿਫ਼ਟ ਦਾ ਡਿਜ਼ਾਈਨ ਤਿਆਰ ਕਰਕੇ ਦੇਵੇ ਤਾਂਕਿ ਲੋਕ ਲਿਫ਼ਟ ਲਾ ਸਕਣ,ਫ਼ਲੈਟਾਂ ਵਿੱਚ ਬਹੁਤ ਥੋੜੀ ਤਬਦੀਲੀ ਨੂੰ ਰੈਗੂਲਰ ਕੀਤਾ ਜਾਵੇ ਤੇ ਗਮਾਡਾ ਦੀਆਂ ਖਾਲੀ ਥਾਵਾਂ ਤੇ ਪਈ ਭਾਰੀ ਗੰਦਗੀ ਨੂੰ ਤੁਰੰਤ ਸਾਫ ਕਰਵਾਇਆ ਜਾਵੇ।
ਸੀ ਏ ਸ੍ਰੀ ਵਿਸ਼ੇਸ਼ ਸਾਰੰਗਲ ਨੂੰ ਦੱਸਿਆ ਗਿਆ ਕਿ ਛੱਤ ‘ਤੇ ਚੜਨ ਲਈ ਪਹਿਲਾਂ ਹੀ ਅਥਾਰਟੀ ਨੇ ਪੌੜੀਆਂ ਲਾਉਣ ਦਾ ਖ਼ਰਚਾ ਵੀ ਪ੍ਰਵਾਨ ਕੀਤਾ ਹੋਇਆ ਹੈ, ਲਿਫ਼ਟ ਦਾ ਡਿਜ਼ਾਈਨ ਪ੍ਰਵਾਨ ਕਰਨ ਲਈ ਵੀ ਅਥਾਰਟੀ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ। ਸ੍ਰੀ ਸਾਰੰਗਲ ਨੇ ਕਿਹਾ ਕਿ ਸਾਰੇ ਮਸਲਿਆਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ । ਉਹਨਾਂ ਗਮਾਡਾ ਦੀਆਂ ਖਾਲੀ ਥਾਂਵਾਂ ਦੀ ਸਫਾਈ ਤੁਰੰਤ ਕਰਾਉਣ ਦਾ ਵੀ ਵਾਅਦਾ ਕੀਤਾ ।