ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੂੰ ਅੰਤਰਰਾਸ਼ਟਰੀ ਮੈਚਾਂ ਲਈ ਚੁਣਿਆ, BCCI ਵਲੋਂ ਸ਼ਡਿਊਲ ਜਾਰੀ

Published on: June 10, 2025 6:50 am

ਖੇਡਾਂ ਟ੍ਰਾਈਸਿਟੀ ਪੰਜਾਬ

ਚੰਡੀਗੜ੍ਹ, 10 ਜੂਨ, ਦੇਸ਼ ਕਲਿਕ ਬਿਊਰੋ :
ਸਾਲ 2025 ਵਿੱਚ ਇੰਡੀਅਨ ਪ੍ਰੀਮੀਅਮ ਲੀਗ (IPL) ਮੈਚਾਂ ਤੋਂ ਬਾਅਦ, ਹੁਣ ਨਿਊ ਚੰਡੀਗੜ੍ਹ ਯਾਨੀ ਮੁੱਲਾਂਪੁਰ ਵਿੱਚ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Mullanpur Cricket Stadium) ਨੂੰ ਅੰਤਰਰਾਸ਼ਟਰੀ ਮੈਚਾਂ ਲਈ ਚੁਣਿਆ ਗਿਆ ਹੈ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਲਈ ਸ਼ਡਿਊਲ ਜਾਰੀ ਕੀਤਾ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਾਲ ਸਤੰਬਰ ਵਿੱਚ ਮੁੱਲਾਂਪੁਰ ਦੇ ਸਟੇਡੀਅਮ (Mullanpur Cricket Stadium) ਵਿੱਚ ਆਸਟ੍ਰੇਲੀਆ ਨਾਲ 2 ਇੱਕ ਰੋਜ਼ਾ ਅੰਤਰਰਾਸ਼ਟਰੀ (ODI) ਮੈਚ ਖੇਡੇਗੀ। ਇਸ ਤੋਂ ਬਾਅਦ, ਭਾਰਤੀ ਟੀਮ ਦਸੰਬਰ ਵਿੱਚ ਇਸ ਮੈਦਾਨ ‘ਤੇ ਇੱਕ T20 ਮੈਚ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ।
BCCI ਦੇ ਅਨੁਸਾਰ, ਆਸਟ੍ਰੇਲੀਆ ਅਤੇ ਭਾਰਤ ਮਹਿਲਾ ਟੀਮ ਵਿਚਕਾਰ ਸਤੰਬਰ ਵਿੱਚ ਹੋਣ ਵਾਲੇ ਦੋਵੇਂ ਇੱਕ ਰੋਜ਼ਾ ਮੈਚ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾਣੇ ਸਨ, ਪਰ ਉੱਥੇ ਆਊਟਫੀਲਡ ਅਤੇ ਪਿੱਚਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਮੈਚਾਂ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਸਾਲ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਵੀ ਭਾਰਤ ਆ ਰਹੀ ਹੈ। ਇਸਦਾ ਦੌਰਾ 14 ਨਵੰਬਰ ਤੋਂ 19 ਦਸੰਬਰ ਤੱਕ ਚੱਲੇਗਾ। ਟੀਮ ਪੰਜ ਟੀ-20 ਮੈਚ ਖੇਡੇਗੀ, ਜਿਨ੍ਹਾਂ ਵਿੱਚੋਂ 11 ਦਸੰਬਰ ਨੂੰ ਹੋਣ ਵਾਲਾ ਮੈਚ ਮੁੱਲਾਂਪੁਰ ਸਟੇਡੀਅਮ ਨੂੰ ਦਿੱਤਾ ਗਿਆ ਹੈ। ਜਦੋਂ ਕਿ 14 ਦਸੰਬਰ ਨੂੰ ਹੋਣ ਵਾਲਾ ਟੀ-20 ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।