ਲੋਕਾਂ ਨੇ ਸਟੇਟ ਹਾਈਵੇਅ ‘ਤੇ ਟਰੈਕਟਰ ਟਰਾਲੀਆਂ ਖੜਾ ਕੇ ਕੀਤਾ ਕਬਜ਼ਾ, ਕੰਧ ਬਣਾਉਣੀ ਕੀਤੀ ਸ਼ੁਰੂ

Published on: June 10, 2025 12:36 pm

ਹਰਿਆਣਾ


ਚੰਡੀਗੜ੍ਹ, 10 ਜੂਨ, ਦੇਸ਼ ਕਲਿਕ ਬਿਊਰੋ :
ਮੰਗਲਵਾਰ ਸਵੇਰੇ ਕੁਝ ਲੋਕਾਂ ਨੇ ਸਟੇਟ ਹਾਈਵੇਅ ਨੰਬਰ 6 ‘ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਸੜਕ ਦੇ ਵਿਚਕਾਰ ਟਰੈਕਟਰ ਟਰਾਲੀਆਂ ਖੜਾ ਕੇ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ‘ਤੇ ਨਾਇਬ ਤਹਿਸੀਲਦਾਰ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ। ਇਹ ਘਟਨਾ ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਹੋਵਾ ਵਿੱਚ ਸਟੇਟ ਹਾਈਵੇਅ ਨੰਬਰ 6 ‘ਤੇ ਵਾਪਰੀ।


ਲੋਕਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੋਕਾਂ ਨੇ ਹਾਈਵੇਅ ‘ਤੇ ਕਬਜ਼ਾ ਕਿਉਂ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।