ਨਵੀਂ ਦਿੱਲੀ: 10 ਜੂਨ, ਦੇਸ਼ ਕਲਿੱਕ ਬਿਓਰੋ
SSC CGL 2025: ਸਟਾਫ ਸਿਲੈਕਸ਼ਨ ਕਮਿਸ਼ਨ (SSC)ਵੱਲੋਂ ਕੰਬਾਈਨਡ ਗ੍ਰੈਜੂਏਟ ਲੈਵਲ (CGL) ਪ੍ਰੀਖਿਆ 2025 ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਜਿਸ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। SSC ਪ੍ਰੀਖਿਆ ਕੈਲੰਡਰ 2025 ਦੇ ਅਨੁਸਾਰ, ਔਨਲਾਈਨ ਅਰਜ਼ੀ ਪ੍ਰਕਿਰਿਆ 9 ਜੂਨ ਤੋਂ ਸ਼ੁਰੂ ਹੋ ਗਈ ਹੈ ਅਪਲਾਈ ਕਰਨ ਦੀ ਆਖਰੀ ਮਿਤੀ 4 ਜੁਲਾਈ, 2025 ਹੈ।
ਇਸ ਸਾਲ ਦੀ ਟੀ ਆਰ-1 ਕੰਪਿਊਟਰ-ਅਧਾਰਤ ਪ੍ਰੀਖਿਆ (CBE) 13 ਅਗਸਤ ਤੋਂ 30 ਅਗਸਤ, 2025 ਦਰਮਿਆਨ ਹੋਵੇਗੀ, ਜਦੋਂ ਕਿ ਟੀਅਰ-2 ਦਸੰਬਰ 2025 ਵਿੱਚ ਹੋਵੇਗੀ। ਉਮੀਦਵਾਰ ਅਧਿਧਕਾਰਤ ਵੈਬਸਾਈਟ https://ssc.gov.in ‘ਤੇ ਜਾ ਕੇ ਪੁਰੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹਨ।

ਸਟਾਫ ਸਿਲੈਕਸ਼ਨ ਕਮਿਸ਼ਨ (SSC)ਵੱਲੋਂ ਵੱਖ ਵੱਖ ਪੋਸਟਾਂ ਲਈ ਅਰਜ਼ੀਆਂ ਦੀ ਮੰਗ
Published on: June 10, 2025 1:17 pm