ਸਿਹਤ ਵਿਭਾਗ ਵੱਲੋਂ ਵੱਖ ਪਿੰਡਾਂ ਵਿੱਚ ਗੰਬੂਜੀਆ ਮੱਛੀਆਂ ਟੋਬਿਆਂ ਵਿੱਚ ਛੱਡੀਆਂ

Published on: June 11, 2025 5:58 pm

Punjab

ਮੋਰਿੰਡਾ 11 ਜੂਨ ਭਟੋਆ 

      ਡਾ.ਸਵਪਨਜੀਤ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਬਲਾਕ ਚਮਕੌਰ ਸਾਹਿਬ ਅਧੀਨ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਟੋਬਿਆਂ ਵਿੱਚ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜੀਆ ਮੱਛੀਆਂ (Gambusia fish) ਛੱਡੀਆਂ ਗਈਆਂ।ਇਸ ਮੌਕੇ ਤੇ ਡਾ.ਗੋਬਿੰਦ ਟੰਡਨ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਹ ਗੰਬੂਜੀਆ ਮੱੱਛੀ ਸਿਹਤ ਵਿਭਾਗ ਵੱਲੋਂ ਬਲਾਕ ਚਮਕੌਰ ਸਾਹਿਬ ਦੇ ਵੱਖ-2 ਪਿੰਡਾਂ ਦੇ ਟੋਬਿਆਂ ਵਿੱਚ ਛੱਡੀ ਗਈ।ਉਨ੍ਹਾਂ ਕਿਹਾ ਕਿ ਇਹ Gambusia fish ਗੰਦੇ ਪਾਣੀ ਵਿੱਚ ਪਨਪ ਰਹੇ ਮੱਛਰ ਦੇ ਲਾਰਵੇ ਨੂੰ ਖਾਂਦੀ ਹੈ ਜਿਸ ਨਾਲ ਅਗੇ ਮੱਛਰ ਨਹੀਂ ਫੈਲਦਾ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਦਫ਼ਤਰਾਂ ਦੇ ਆਲੇ-ਦੁਆਲੇ ਸਫਾਈ ਰੱਖਣ ਅਤੇ ਗਮਲਿਆਂ,ਵਾਧੂ ਪਏ ਭਾਂਡਿਆਂ,ਖਾਲੀ ਬੋਤਲਾਂ,ਖਰਾਬ ਟਾਇਰਾਂ,ਬੋਤਲਾਂ ਅਤੇ ਪਲਾਸਟਿਕ ਦੇ ਟੁੱਟੇ ਭਜੇ ਸਮਾਨ ਵਿੱਚ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ।ਇਸ ਮੌਕੇ ਤੇ ਲਖਮਿੰਦਰ ਸਿੰਘ ਨੇ ਕਿਹਾ ਕਿ ਕੂਲਰ ਡੇਂਗੂ ਮੱਛਰ ਪੈਦਾ ਹੋਣ ਦੇ ਮੁਖ  ਸੋਮਿਆਂ ਵਿੱਚੋਂ ਇੱਕ ਹੈ,ਇਸ ਤੋਂ ਇਲਾਵਾ ਫਰਿਜ ਦੀ ਟਰੇਅ ਅਤੇ ਹੋਰ ਸੋਮੇ ਜਿਥੇ ਸਾਫ ਪਾਣੀ ਖੜ੍ਹਾ ਹੋ ਸਕਦਾ ਹੈ, ਨੂੰ ਵੀ ਹਫਤੇ ਵਿੱਚ ਇਕ ਵਾਰ ਸਾਫ ਕੀਤਾ ਜਾਵੇ,ਇਸ ਦੇ ਨਾਲ ਹੀ ਛੱਤਾਂ ਤੇ ਲੱਗੀਆਂ ਪਾਣੀ ਦੀਆਂ ਟੈਕੀਆਂ ਢੱਕ ਕੇ ਰੱਖੀਆਂ ਜਾਣ ਅਤੇ ਛੱਤਾਂ ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ।ਇਸ ਮੌਕੇ ਤੇ ਬੇਅੰਤ ਸਿੰਘ ਨੇ ਕਿਹਾ ਕਿ ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ (ਖਾਸ ਕਰਕੇ ਬੱਚਿਆਂ ਲਈ) ਦਾ ਪ੍ਰਯੋਗ ਕੀਤਾ ਜਾਵੇ।ਮੱਛਰਾਂ ਤੋਂ ਬਚਣ ਲਈ ਮਛਰਾਂ ਨੂੰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਮਲਟੀਪਰਪਜ਼ ਹੈਲਥ ਵਰਕਰ ਮੇਲ ਗੁਰਦੀਪ ਸਿੰਘ,ਨਰਿੰਦਰ ਸਿੰਘ,ਗੁਰਪ੍ਰੀਤ ਸਿੰਘ,ਗੁਰਬਿੰਦਰ ਸਿੰਘ ਅਤੇ ਪਤਵੰਤੇ ਸੱਜਣ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।