ਨਿਰੋਬੀ, 11 ਜੂਨ, ਦੇਸ਼ ਕਲਿਕ ਬਿਊਰੋ :
ਕੀਨੀਆ ਦੇ ਨਿਆਹੁਰੂਰੂ ਖੇਤਰ ਵਿੱਚ ਇੱਕ ਬੱਸ ਹਾਦਸੇ ਵਿੱਚ ਭਾਰਤ ਦੇ 5 ਨਾਗਰਿਕਾਂ ਦੇ ਮਰਨ ਦੀਆਂ ਰਿਪੋਰਟਾਂ ਹਨ। ਹਾਲਾਂਕਿ, ਨੈਰੋਬੀ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਅਜੇ ਤੱਕ ਮ੍ਰਿਤਕਾਂ ਦੀ ਅਧਿਕਾਰਤ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ।ਮ੍ਰਿਤਕ ਭਾਰਤੀ ਲੋਕ ਕੇਰਲਾ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਹ ਹਾਦਸਾ 9 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ (ਸਥਾਨਕ ਸਮੇਂ ਅਨੁਸਾਰ ਸ਼ਾਮ 4:30 ਵਜੇ) ਹੋਇਆ। ਬੱਸ ਵਿੱਚ ਕੁੱਲ 28 ਭਾਰਤੀ ਯਾਤਰੀ ਸਨ, ਜੋ ਕਤਰ ਤੋਂ ਕੀਨੀਆ ਗਏ ਸਨ। ਨੈਰੋਬੀ ਤੋਂ ਲਗਭਗ 150 ਕਿਲੋਮੀਟਰ ਦੂਰ ਇੱਕ ਸੈਰ-ਸਪਾਟਾ ਸਥਾਨ ‘ਤੇ ਜਾਂਦੇ ਸਮੇਂ ਬੱਸ ਹਾਦਸਾਗ੍ਰਸਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਕਈ ਹੋਰ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਕੀਨੀਆ ‘ਚ ਬੱਸ ਹਾਦਸੇ ਦੌਰਾਨ 5 ਭਾਰਤੀ ਨਾਗਰਿਕਾਂ ਦੀ ਮੌਤ
Published on: June 11, 2025 7:18 am