BJP ਦਾ ਝੰਡਾ ਲੱਗੀ ਸਕਾਰਪੀਓ ਨੇ ਚੈਕਿੰਗ ਕਰ ਰਹੀ ਪੁਲਿਸ ਟੀਮ ਨੂੰ ਟੱਕਰ ਮਾਰੀ

ਰਾਸ਼ਟਰੀ

ਮਹਿਲਾ ਸਿਪਾਹੀ ਦੀ ਮੌਤ, SI ਤੇ ASI ਦੀ ਹਾਲਤ ਗੰਭੀਰ
ਪਟਨਾ, 12 ਜੂਨ, ਦੇਸ਼ ਕਲਿਕ ਬਿਊਰੋ :
ਵਾਹਨਾਂ ਦੀ ਜਾਂਚ ਦੌਰਾਨ ਬੀਤੀ ਰਾਤ ਇੱਕ ਬੀਜੇਪੀ ਦਾ ਝੰਡਾ ਲੱਗੀ ਸਕਾਰਪੀਓ ਨੇ 3 ਪੁਲਿਸ ਕਰਮਚਾਰੀਆਂ ਨੂੰ ਕੁਚਲ ਦਿੱਤਾ। ਇਹ ਘਟਨਾ ਪਟਨਾ ਦੇ ਅਟਲ ਪਥ ‘ਤੇ ਐਸਕੇਪੁਰੀ ਥਾਣਾ ਖੇਤਰ ਵਿੱਚ ਰਾਤ 12:30 ਵਜੇ ਵਾਪਰੀ।
ਦੀਘਾ ਤੋਂ 90 ਕਿਲੋਮੀਟਰ ਦੀ ਰਫ਼ਤਾਰ ਨਾਲ ਆ ਰਹੀ ਸਕਾਰਪੀਓ ਦੀ ਟੱਕਰ ਕਾਰਨ ਐਸਆਈ ਦੀਪਕ ਕੁਮਾਰ, ਏਐਸਆਈ ਅਵਧੇਸ਼ ਅਤੇ ਮਹਿਲਾ ਕਾਂਸਟੇਬਲ ਕੋਮਲ ਹਵਾ ਵਿੱਚ ਉਛਲ ਗਏ ਅਤੇ ਦੂਰ ਡਿੱਗ ਗਏ।
ਬੁੱਧਵਾਰ ਰਾਤ ਨੂੰ ਵਾਪਰੀ ਇਸ ਘਟਨਾ ਵਿੱਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਮਹਿਲਾ ਕਾਂਸਟੇਬਲ ਕੋਮਲ ਦੀ ਮੌਤ ਹੋ ਗਈ। ਕੋਮਲ ਨਾਲੰਦਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਐਸਆਈ ਅਤੇ ਏਐਸਆਈ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਜਾਂਚ ਕਰ ਰਹੀ ਸੀ। ਜਹਾਨਾਬਾਦ ਦੇ ਘੋਸੀ ਭਖੜਾ ਦੇ ਰਹਿਣ ਵਾਲੇ ਪ੍ਰਿੰਸ ਕੁਮਾਰ ਦੀ ਸਕਾਰਪੀਓ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ, ਤੇਜ਼ ਰਫ਼ਤਾਰ ਨਾਲ ਇੱਕ ਹੋਰ ਸਕਾਰਪੀਓ ਨੇ ਖੜੀ ਸਕਾਰਪੀਓ ਅਤੇ ਪੁਲਿਸ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।