ਰੇਹੜੀ ਵਾਲੇ ਨੇ ਪੇਸ਼ ਕੀਤੀ ਇਮਾਨਦਾਰੀ ਜ਼ਿੰਦਾ ਹੈ ਦੀ ਮਿਸਾਲ

Published on: June 12, 2025 4:20 pm

ਪੰਜਾਬ

30 ਹਜ਼ਾਰ ਰੁਪਏ ਤਿੰਨ ਦਿਨ ਬਾਅਦ ਰੇਹੜੀ ਤੇ ਪਹੁੰਚੇ ਅਸਲੀ ਮਾਲਕ ਨੂੰ ਕੀਤੇ ਵਾਪਸ

ਗੁਰਦਾਸਪੁਰ: 12 ਜੂਨ, ਨਾਰੇਸ਼ ਕੁਮਾਰ

ਕਹਿੰਦੇ ਹਨ ਕਲਯੁਗ ਵਿੱਚ ਲੁੱਟ ਖਸੁੱਟ ,ਚੋਰੀਆ ,ਡਕੈਤੀਆਂ ਬਹੁਤ ਵੱਧ ਗਈਆਂ ਹਨ । ਹਰ ਕੋਈ ਪੈਸਾ ਕਮਾਉਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਬੇਸ਼ੱਕ ਤਰੀਕਾ ਕਿੰਨਾ ਹੀ ਗਲਤ ਕਿਉਂ ਨਾ ਹੋਵੇ ।ਪਰ ਅਜਿਹੇ ਵਿੱਚ ਵੀ ਇਮਾਨਦਾਰੀ ਅਜੇ ਪੂਰੀ ਤਰ੍ਹਾਂ ਮੁੱਕੀ ਨਹੀਂ ਹੈ। ਇਸ ਦੀ ਇੱਕ ਮਿਸਾਲ ਸੋਨੂੰ ਨਾਮ ਦੇ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਬਾਹਰ ਟਿੱਕੀ, ਬਰਗਰ ਦੀ ਰੇਹੜੀ ਲਗਾਉਂਦਾ ਹੈ । ਤਿੰਨ ਦਿਨ ਪਹਿਲਾਂ ਸੋਨੂੰ ਦੀ ਰੇਹੜੀ ਤੇ ਪਿੰਡ ਖੋਖਰ ਦਾ ਕੰਵਲਜੀਤ ਸਿੰਘ, ਜੋ ਦੁੱਧ ਦਾ ਵਪਾਰ ਕਰਦਾ ਹੈ, ਬਰਗਰ ਖਾ ਕੇ ਗਿਆ ਸੀ ਤੇ ਜਾਂਦੇ ਜਾਂਦੇ ਉੱਥੇ 30 ਹਜ਼ਾਰ ਰੁਪਏ ਸੁੱਟ ਗਿਆ । ਕਾਫੀ ਲੱਭਣ ਤੇ ਵੀ ਜਦੋਂ ਪੈਸੇ ਨਾ ਮਿਲੇ ਤਾਂ ਅੱਜ ਉਹ ਸ਼ਹਿਰ ਆਇਆ ਅਤੇ ਮੁੜ ਤੋਂ ਸੋਨੂ ਦੀ ਰੇਹੜੀ ਤੇ ਗਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ ।

ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸਨ ਅਤੇ ਇਹਨਾਂ‌ ਦੀ ਗੱਥੀ ਬਣਾ ਕੇ ਉਸਨੇ ਰਬੜ ਲਗਾ ਕੇ ਜੇਬ ਵਿੱਚ ਪਾਈ ਸੀ ਜੋ ਪਤਾ ਨਹੀਂ ਲੱਗਿਆ ਕਿ ਕਦੋਂ ਸੋਨੂੰ ਦੀ ਰੇਹੜੀ ਤੇ ਡਿੱਗ ਪਈ। ਉਸ ਨੇ ਸੋਨੂੰ ਦੀ ਇਮਾਨਦਾਰੀ ਦੀ ਵੀ ਪ੍ਰਸ਼ੰਸਾ ਕੀਤੀ ।ਉੱਥੇ ਹੀ ਸੋਨੂੰ ਨੇ ਦੱਸਿਆ ਕਿ ਜਦੋਂ ਉਸਨੂੰ ਪੈਸੇ ਮਿਲੇ ਤਾਂ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ। ਉਸ ਨੇ ਇਹ ਪੈਸੇ ਵੱਖਰੇ ਹੀ ਰੱਖ ਦਿੱਤੇ ਅਤੇ ਸੋਚਿਆ ਕਿ ਜਰੂਰ ਜਿਸ ਦੇ ਪੈਸੇ ਹੈ ਉਹ ਉਸ ਕੋਲੋਂ ਬਰਗਰ ਖਾ ਕੇ ਗਿਆ ਹੋਵੇਗਾ ਤੇ ਇਸ ਦਾ ਅਸਲੀ ਮਾਲਕ ਇਸ ਨੂੰ ਲੱਭਦਾ ਹੋਇਆ ਇੱਥੇ ਆਏਗਾ। ਅੱਜ ਕਮਲਜੀਤ ਸਿੰਘ ਉਸ ਕੋਲ ਪਹੁੰਚੇ ਅਤੇ ਪੈਸਿਆਂ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਹਨਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਦਿੱਤੇ ਹਨ। ਸੋਨੂ ਨੇ ਦੱਸਿਆ ਕਿ ਉਸਨੇ ਗਿਣੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਸਨ ਪਰ ਉਸ ਨੂੰ ਇਹ ਅੰਦਾਜਾ ਹੋ ਗਿਆ ਸੀ ਕਿ ਇਹ 30 ਤੋਂ 40 ਹਜ਼ਾਰ ਦੇ ਕਰੀਬ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।