ਚੰਡੀਗੜ੍ਹ: 2 ਜੂਨ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਨੇ ਸਾਰੇ ਮਹਿਕਮਿਆਂ ਨੂੰ ਚਿੱਠੀ ਕੱਢ ਕੇ ਮੁਲਾਜ਼ਮਾਂ ਨੂੰ ਆਪਣੇ ਖਾਤੇ ਐਚ ਡੀ ਐਫ ਸੀ ਬੈਂਕ ਚੋਂ ਬੰਦ ਕਰਵਾਕੇ ਸਰਕਾਰ ਵੱਲੋਂ ਜਾਰੀ ਕੀਤੀ ਬੈਂਕਾਂ ਦੀ ਲਿਸਟ ‘ਚ ਸ਼ਾਮਲ ਬੈਂਕਾਂ ਵਿੱਚ ਖਾਤਾ ਖੋਲ੍ਹਣ ਲਈ ਕਿਹਾ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪਾਈ ਜਾਵੇਗੀ ਜਿਨ੍ਹਾਂ ਦਾ ਖਾਤਾ ਐਚ ਡੀ ਐਫ ਸੀ ਬੈਂਕ ਦੀ ਬਰਾਂਚ ਵਿੱਚ ਹੋਵੇਗਾ। ਪੂਰੀ ਜਾਣਕਾਰੀ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਪੜੀਆਂ ਜਾਣ ।

