ਅਹਿਮਦਾਬਾਦ ਦੇ ਸਿਵਲ ਹਸਪਤਾਲ ‘ਚ ਲਗਾਤਾਰ ਪਹੁੰਚ ਰਹੀਆਂ ਐਬੂਲੈਸਾਂ

Published on: June 12, 2025 6:03 pm

ਰਾਸ਼ਟਰੀ


15 ਡਾਕਟਰਾਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ, Help Line No ਜਾਰੀ, O Negative ਖੂਨ ਦੀ ਘਾਟ
ਅਹਿਮਦਾਬਾਦ, 12 ਜੂਨ, ਦੇਸ਼ ਕਲਿਕ ਬਿਊਰੋ :
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ, ਐਬੂਲੈਸਾਂ ਰਾਹੀਂ ਲਗਾਤਾਰ ਹਾਦਸੇ ਦੇ ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ। ਨਾਲ ਹੀ, ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਆਂਦਾ ਜਾ ਰਿਹਾ ਹੈ।
ਜਿਸ ਇਮਾਰਤ ਨਾਲ ਜਹਾਜ਼ ਟਕਰਾਇਆ ਉਸ ਵਿੱਚ ਡਾਕਟਰ ਸਨ। ਹਾਦਸੇ ਵਿੱਚ 15 ਡਾਕਟਰਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਹਨ।
ਗੁਜਰਾਤ ਸਰਕਾਰ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ – 9978405304 ਅਤੇ 079 232 51900 ਜਾਰੀ ਕੀਤੇ ਹਨ।
ਸਿਵਲ ਹਸਪਤਾਲ ਵਿੱਚ O Negative blood shortage ਹੈ। ਹਸਪਤਾਲ ਨੇ ਦਾਨੀਆਂ ਨੂੰ ਓ ਨੈਗੇਟਿਵ ਖੂਨ ਦਾਨ ਕਰਨ ਦੀ ਅਪੀਲ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।