ਐਸ.ਡੀ. ਕਾਲਜ, ਬਨੂੜ ਵਿਖੇ ਪਲੇਸਮੈਂਟ ਕੈਂਪ 13 ਜੂਨ ਨੂੰ

Published on: June 12, 2025 4:39 pm

ਰੁਜ਼ਗਾਰ

ਮੋਹਾਲੀ, 12 ਜੂਨ, 2025: ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਮਿਤੀ 13-06-2025, ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਐਸ.ਡੀ. ਕਾਲਜ, ਬਨੂੜ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।     ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਿਤੀ 13-06-2025 (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਆਯੋਜਨ ਕੀਤਾ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ (ਆਈ ਪ੍ਰੋਸੈੱਸ), ਐਕਸਿਸ, ਆਈ.ਡੀ.ਐੱਫ.ਸੀ, ਐੱਸ.ਬੀ.ਆਈ (ਤੀਜੀ ਪਾਰਟੀ), ਲੁਧਿਆਣਾ ਬੈਵਰੇਜ (ਕੋਕਾ ਕੋਲਾ), ਐਵੀਏਟਰਜ਼ ਹੱਬ, ਫੋਨ ਪੇ (ਕੋਇਸ ਕੋਰਪੋਰੇਸ਼ਨ), ਪ੍ਰੋਟਾਕ ਸੋਲਿਊਸ਼ਨਜ਼ ਅਤੇ ਐੱਮ ਜੀ ਬੇਕਰਜ਼ (ਨਿੱਕ ਬੇਕਰਜ਼) (ਵਰਚੂਅਲ) ਵੱਲੋਂ ਸੇਲਜ਼ ਐਗਜ਼ੀਕਿਊਟਿਵ ਇਨ ਹੋਮ ਲੋਨ, ਕਾਮਰਸ਼ੀਅਲ ਕਾਰਡ, ਬੀ.ਡੀ.ਈ, ਬ੍ਰਾਂਚ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ, ਪ੍ਰਾਈਮਰੀ ਸੇਲਜ਼ ਰਿਪਰਜ਼ੈਨਟੇਟਿਵ, ਏਅਰ ਹੋਸਟਿਜ਼/ਕੈਵਿਨ ਕਰੂਅ, ਗ੍ਰਾਊਂਡ ਸਟਾਫ ਰਿਜ਼ਰਵੇਸ਼ਨ/ਟਿਕਟਿੰਗ/ਕਸ਼ਟਮਰ ਸਰਵਿਸ, ਟੈਲੀ-ਕਾਲਰ(2)ਕਰੀਅਰ ਕਾਊਂਸਲਰ (1), ਐੱਚ.ਆਰ ਇੰਨਟਰਨ (1), ਬਿਜ਼ਨਸ ਡਿਵੈਲਪਮੈਂਟ ਐਗਜੀਕਿਊਟਿਵ, ਕਸਟਮਰ ਕੇਅਰ ਐਗਜ਼ੀਕਿਊਟਿਵ/ ਅਕਾਊਂਟਸ ਐਗਜ਼ੀਕਿਊਟਿਵ ਐਸਿਸਟੈਂਟ ਮੈਨੇਜਰਜ਼, ਕੌਫੀ ਮਾਸਟਰ, ਬ੍ਰੈੱਡ ਸੈਕਸ਼ਨ, ਕਾਨਟੀਨੈਂਟਲ ਸ਼ੈੱਫ, ਕਿਚਨ ਹੈੱਲਪਰ, ਕੈਸ਼ੀਅਰ, ਵੇਟਰ ਅਤੇ ਹਾਊਸ ਕੀਪਿੰਗ ਦੀਆਂ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਅਨੁਸਾਰ (11000/- ਤੋਂ 25000/-) ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਜਿਲ੍ਹਾ ਐਸ.ਏ.ਐਸ ਨਗਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 30 ਸਾਲ ਤੱਕ ਹੋਵੇਗੀ ਅਤੇ ਘੱਟੋ ਘੱਟ ਯੋਗਤਾ ਦਸਵੀਂ, ਬਾਰਵ੍ਹੀ, ਬੀ.ਕਾਮ, ਗਰੈਜੂਏਸ਼ਨ ਲੋੜੀਂਦੀ ਹੈ। ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ https://forms.gle/YJT3mE3E4iKxJNEV8 ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨਕਾਰਡ ਨਾਲ ਲੈ ਕੇ ਆਉਣ ਤਾਂ ਕਿ ਪ੍ਰਾਰਥੀਆ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਪ੍ਰਾਰਥੀ Resume ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।