ਜੇਕਰ ਸਰਕਾਰ ਮੀਟਿੰਗ ਤੋਂ ਮੁਕਰੀ ਤਾਂ ਲੁਧਿਆਣਾ ਚੋਣ ‘ਚ ਬੂਥ ਲਗਾ ਕੇ ਕੀਤਾ ਜਾਵੇਗਾ ਭੰਡੀ ਪ੍ਰਚਾਰ : ਯੂਨੀਅਨ
ਚੰਡੀਗੜ੍ਹ, 13 ਜੂਨ, ਦੇਸ਼ ਕਲਿੱਕ ਬਿਓਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਸਕੱਤਰ ਮਨਦੀਪ ਕੁਮਾਰੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 6 ਜੂਨ ਦੇ ਸੰਘਰਸ਼ ਸਮੇਂ ਲੁਧਿਆਣਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਜੀ ਵੱਲੋਂ ਯੂਨੀਅਨ ਨਾਲ ਮੀਟਿੰਗ ਕਰਕੇ ਮੰਗਾਂ ਦੇ ਹੱਲ ਦਾ ਸਮਾਂ ਦਿੱਤਾ ਗਿਆ ਸੀ । ਇਸ ਸਮੇਂ ਦਾ ਪੱਤਰ ਲੈ ਕੇ ਕੈਬਿਨਟ ਸਬ ਕਮੇਟੀ ਦੇ ਕਨਵੀਨਰ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਪਹੁੰਚੇ ਅਤੇ ਉਨਾਂ ਨੇ ਸੰਘਰਸ਼ ਦੌਰਾਨ ਭੈਣਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀਆਂ ਮੰਗਾਂ ਦਾ ਹੱਲ ਗੱਲਬਾਤ ਕਰਕੇ ਕੀਤਾ ਜਾਵੇਗਾ ।
ਯੂਨੀਅਨ ਦੀ ਮੰਗ ਅਨੁਸਾਰ ਮੀਟਿੰਗ ਮੁੱਖ ਮੰਤਰੀ ਨਾਲ ਹੋਏਗੀ ਅਤੇ ਜੋ 14 ਜੂਨ ਬਾਅਦ ਦੁਪਹਿਰ 5:30 ਵਜੇ ਪੰਜਾਬ ਭਵਨ ਵਿਖੇ ਹੋਏਗੀ । ਯੂਨੀਅਨ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਮੁੱਕਰ ਦੀ ਹੈ ਤਾਂ ਯੂਨੀਅਨ ਆਪਣੇ ਵਾਅਦੇ ਨੂੰ ਹੂ ਬ ਹੂ ਨਿਭਾਵੇਗੀ । ਯੂਨੀਅਨ ਦੇ ਆਗੂਆਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਵੱਲੋਂ ਆਪਣੀ ਦਿੱਤੀ ਮੀਟਿੰਗ ਤੋਂ ਮੁੱਕਰਦੇ ਹੋਏ ਪਹਿਲਾਂ ਦੀ ਤਰ੍ਹਾਂ ਧੋਖਾ ਕੀਤਾ ਤਾਂ 19 ਤਰੀਕ ਨੂੰ ਲੁਧਿਆਣੇ ਦੀਆਂ ਪੱਛਮੀ ਜਿਮਨੀ ਚੋਣਾਂ ਵਿੱਚ ਬਰਾਬਰ ਬੂਥ ਲਾਏ ਜਾਣਗੇ। ਅਤੇ ਆਮ ਤੋਂ ਖਾਸ ਹੋਈ ਪੰਜਾਬ ਸਰਕਾਰ ਦਾ ਭੰਡ ਪ੍ਰਚਾਰ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਮੁੱਖ ਮੰਗਾਂ ਵਿੱਚ ਹਾਈ ਕੋਰਟ ਗੁਜਰਾਤ ਦੇ ਫੈਸਲੇ ਅਨੁਸਾਰ ਵਰਕਰ ਹੈਲਪਰ ਨੂੰ ਗ੍ਰੇਡ ਤਿੰਨ ਅਤੇ ਗਰੇਡ ਚਾਰ ਦਾ ਦਰਜਾ ਦੇਣ ਸਬੰਧੀ । ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਗ੍ਰੈਚਿਟੀ ਦੇਣ ਸਬੰਧੀ। ਵਿਭਾਗ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਜਬਰਨ ਬਿਨਾਂ ਹਥਿਆਰ ਦਿੱਤੇ ਆਂਗਣਵਾੜੀ ਨਾਲ ਸੰਬੰਧਿਤ ਲਾਭਪਾਤਰੀਆਂ ਜਿਵੇਂ ਗਰਭਵਤੀ ਦੁੱਧ ਪਿਆਉਣ ਵਾਲੀਆਂ ਮਾਵਾਂ ਜੀਰੋ ਤੋਂ ਤਿੰਨ ਸਾਲ ਦੇ ਬੱਚੇ ਦਾ ਈ ਕੇ ਵਾਈ.ਸੀ ਤੇ ਫੇਸ ਰੀਕੋਗਨਾਈਜੇਸ਼ਨ ਸਿਸਟਮ ਦੇ ਤਹਿਤ ਫੇਸ ਆਈਡੀ ਨਾ ਕਰਨ ਦੀ ਸੂਰਤ ਵਿੱਚ ਸੇਵਾਵਾਂ ਖਤਮ ਕਰਨ ਦੇ ਪੱਤਰ ਜਾਰੀ ਕਰਦੇ ਹੋਏ ਹਿਟਲਰ ਸ਼ਾਹੀ ਰਵਏ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਸੁਲਝਾਉਣ ਵਾਸਤੇ ਮੁੱਖ ਮੰਤਰੀ ਨਾਲ ਬੈਠ ਕੇ ਬੈਠਕ ਦਾ ਹੋਣਾ ਬਹੁਤ ਜਰੂਰੀ ਹੈ । ਉਹਨਾਂ ਨੇ ਕਿਹਾ ਕਿ ਆਈ.ਸੀ.ਡੀ.ਐਸ ਸਕੀਮ ਨੂੰ ਪੂਰੇ ਪੰਜਾਹ ਵਰੇ ਹੋ ਗਏ ਹਨ ।ਪੰਜਾਹ ਵਰਿਆਂ ਦੇ ਕੰਮ ਦੀ ਸ਼ਾਬਾਸ਼ ਤਾਂ ਕੀ ਦੇਣੀ ਸੀ । ਵਿਭਾਗ ਨੇ ਸੇਵਾਵਾਂ ਖੋਹਣ ਦੀ ਤਿਆਰੀ ਕਰ ਲਈ ਹੈ। ਅਤੇ ਨਿਤ ਨਵੇਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਅਤ ਦੀ ਗਰਮੀ ਅਤੇ ਛੁੱਟੀਆਂ ਹੋਣ ਦੇ ਬਾਅਦ ਵੀ ਵਰਕਰ ਹੈਲਪਰ ਨੂੰ ਮਾਨਸਿਕ ਤਾੜਨਾ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਹੈਲਪਰਾਂ ਵਿੱਚ ਤਿੱਖਾ ਰੋ ਹੈ ਅਤੇ ਜਿਸ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।