ਮੁਹਾਲੀ: 13 ਜੂਨ, ਦੇਸ਼ ਕਲਿੱਕ ਬਿਓਰੋ
ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਾਰਜ਼ਸੀਲ ਸਰਘੀ ਕਲਾ ਕੇਂਦਰ ਦਾ 35ਵਾਂ ਸਥਾਪਨਾ ਦਿਵਸ ਮੌਕੇ 15 ਜੂਨ, ਐਤਵਾਰ ਨੂੰ ਸਵੇਰੇ 10.30 ਵਜੇ ਉੱਤਮ ਸਵੀਟਸ ਸੈਕਟਰ 68 ਮੁਹਾਲੀ ਵਿਖੇ ਮਨਾਇਆ ਜਾ ਰਿਹਾ ਹੈ।
ਸਰਘੀ ਪ੍ਰੀਵਾਰ ਵੱਲੋਂ ਰੰਗਕਰਮੀ ਮੰਚ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ 15 ਜੂਨ ਨੂੰ ਆਪਾਂ ਸਾਰੇ ਅਤੀਤ ਦੇ ਸਫ਼ਰ ਨੂੰ ਚੇਤੇ ਕਰਨ ਅਤੇ ਅਗਲੇਰੇ ਸਫ਼ਰ ਦੀ ਤਿਆਰੀ ਲਈ ਜੁੜ ਬੈਠਾਂਗੇ।
ਪੰਜਾਬੀ ਲੇਖਕ ਸੰਤੋਖ ਸਿੰਘ ਧੀਰ, ਇਪਟਾ ਪੰਜਾਬ ਦੇ ਬਾਨੀ ਨਾਟਕਰਮੀ ਤੇਰਾ ਸਿੰਘ ਚੰਨ ਅਤੇ ਪੰਜਾਬੀ ਨਾਟਕ ਰਾਹੀਂ ਲੋਕਾਈ ਦੀ ਬਾਤ ਪਾਉਂਣ ਵਾਲੇ ਗੁਰਸ਼ਰਨ ਭਾਅ ਜੀ ਸਰਘੀ ਕਲਾ ਕੇਂਦਰ ਦੇ ਬਾਨੀ ਸਰਪ੍ਰਸਤ ਸਨ।
ਸਰਘੀ ਕਲਾ ਕੇਂਦਰ ਹੁਣ ਤੱਕ ਲੋਕ-ਮਸਲਿਆਂ ਤੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਦੋ ਦਰਜਨ ਦੇ ਕਰੀਬ ਨਾਟਕਾਂ ਦੇ ਦੇਸ-ਵਿਦੇਸ਼ ਵਿਚ ਅਨੇਕਾਂ ਮੰਚਣ ਕਰ ਚੁੱਕਾ ਹੈ।
ਸਰਘੀ ਕਲਾ ਕੇਂਦਰ ਨਾਲ ਹੁਣ ਤੱਕ 300 ਸੋ ਦੇ ਕਰੀਬ ਰੰਗਕਰਮੀ ਮੰਚ ਉੱਤੇ ਅਤੇ ਮੰਚ ਪਿੱਛੇ ਆਪਣਾ ਮੱਹਤਵਪੂਰਣ ਯੋਗਦਾਨ ਪਾ ਚੁੱਕੇ ਹਨ।
ਇਸ ਮੌਕੇ ਤੁਹਾਡੀ ਸ਼ਮੂਲੀਅਤ ਸਾਡੇ ਲਈ ਮਾਣ ਅਤੇ ਖੁਸ਼ੀ ਦਾ ਸਬੱਬ ਹੋਵੇਗਾ।