ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 16 ਜੂਨ ਨੂੰ ਲਗਾਇਆ ਜਾ ਰਿਹੈ ਹੈ ਪਲੇਸਮੈਂਟ ਕੈਂਪ

ਰੁਜ਼ਗਾਰ

ਸ੍ਰੀ ਮੁਕਤਸਰ ਸਾਹਿਬ, 13 ਜੂਨ: ਦੇਸ਼ ਕਲਿੱਕ ਬਿਓਰੋ

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨਿਤ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ 16 ਜੂਨ 2025 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 3 ਕੰਪਨੀਆਂ ਭਾਗ ਲੈਣ ਜਾ ਰਹੀਆ ਹਨ, ਜਿਸ ਵਿੱਚ ਗਰੋ ਇੰਡੀਗੋ ਪ੍ਰਾਈਵੇਟ  ਲਿਮੀ. ਵੱਲੋਂ ਮਾਰਕੀਟਿੰਗ ਐਗਜੂਕੇਟੀਵ ਦੀਆਂ 8 ਅਸਾਮੀਆਂ,  ਕੋਨੈਕਟ ਬਰਾਡਬੈਂਡ ਕੰਪਨੀ ਵੱਲੋਂ ਸੇਲਜਮੈਨ ਦੀਆਂ 20 ਅਸਾਮੀਆਂ ਅਤੇ ਈ.ਕਾਰਟ (ਫਲੀਪ ਕਾਰਟ) ਵੱਲੋਂ ਡਿਲਵਰੀ ਬੁਆਏ ਦੀਆਂ 50 ਅਸਾਮੀਆਂ ਲਈ ਇੰਟਰਵਿਊ ਲਈ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਗਰੋ ਇੰਡੀਗੋ ਪ੍ਰਾਈਵੇਟ ਲਿਮੀ. ਦੀ ਇੰਟਵਿਊ ਲਈ ਵਿਦਿਅਕ ਯੋਗਤਾ ਬੀ.ਐਸ.ਸੀ (ਐਗਰੀਕਲਚਰ) ਹੋਣੀ ਜਰੂਰੀ ਹੈ, ਉਮਰ ਹੱਦ 18 ਤੋਂ 35 ਸਾਲ, ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਅਤੇ ਫੋਨ ਹੋਣ ਜਰੂਰੀ ਹੈ ਅਤੇ ਇਹ ਅਸਾਮੀ ਕੇਵਲ ਲੜਕਿਆਂ ਲਈ ਹੈ। ਕੋਨੈਕਟ ਬਰਾਡਬੈਂਡ ਦੀ ਇੰਟਰਵਿਊ ਲਈ ਵਿੱਦਿਅਕ ਯੋਗਤਾ ਘੱਟ ਤੋਂ ਘੱਟ 12ਵੀ ਪਾਸ, ਉਮਰ 18 ਤੋਂ 35 ਸਾਲ ਅਤੇ  ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਅਤੇ ਫੋਨ ਹੋਣ ਜਰੂਰੀ ਹੈ ਅਤੇ ਇਹ ਅਸਾਮੀ ਕੇਵਲ ਲੜਕਿਆ ਲਈ ਹੈ। ਈ.ਕਾਰਟ (ਫਲੀਪ ਕਾਰਟ) ਦੀ ਇੰਟਰਵਿੁਊ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ 10ਵੀਂ ਪਾਸ, ਉਮਰ 18 ਤੋਂ 50 ਸਾਲ ਅਤੇ  ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਅਤੇ ਫੋਨ ਹੋਣ ਜਰੂਰੀ ਹੈ ਇਹ ਅਸਾਮੀ ਲੜਕੇ, ਲੜਕੀਆਂ ਦੋਨਾਂ ਲਈ ਹੈ।

          ਦਲਜੀਤ ਸਿੰਘ ਬਰਾੜ, ਪਲੇਸਮੈਂਟ ਅਫਸਰ ਵੱਲੋਂ ਦੱਸਿਆ ਗਿਆ ਕਿ ਪ੍ਰਾਰਥੀ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜ, ਬਾਇਓ ਡਾਟਾ, ਆਧਾਰ ਕਾਰਡ, ਡਰਾਇਵਿੰਗ ਲਾਇਸੈਂਸ, ਜਾਤੀ ਸਰਟੀਫਿਕੇਟ ਆਦਿ ਅਸਲ ਅਤੇ ਉਨ੍ਹਾਂ ਦੀ ਫੋਟੋ ਕਾਪੀ ਸੈੱਟ ਜਰੂਰ ਨਾਲ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ  ਨੰਬਰ 98885-62317 ’ਤੇ ਸੰਪਰਕ ਕਰ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।