ਮੁੰਬਈ, 13 ਜੂਨ, ਦੇਸ਼ ਕਲਿਕ ਬਿਊਰੋ :
ਮੁੰਬਈ ਤੋਂ ਲੰਦਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ AIC129 ਤਕਰੀਬਨ ਤਿੰਨ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਮੁੜ ਮੁੰਬਈ ਏਅਰਪੋਰਟ ’ਤੇ ਉਤਰੀ। ਇਹ ਫਲਾਈਟ ਸਵੇਰੇ 5:39 ਵਜੇ ਰਵਾਨਾ ਹੋਈ ਸੀ, ਪਰ ਇਰਾਨ ਵਿਚਲੀਆਂ ਤਣਾਅਪੂਰਨ ਸਥਿਤੀਆਂ ਕਰਕੇ ਅਤੇ ਉਨ੍ਹਾਂ ਦੇ ਹਵਾਈ ਖੇਤਰ ਦੇ ਬੰਦ ਹੋਣ ਦੀ ਵਜ੍ਹਾ ਨਾਲ ਯਾਤਰਾ ਮੁਕੰਮਲ ਨਾ ਹੋ ਸਕੀ।
ਏਅਰ ਇੰਡੀਆ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਉਸ ਦੀਆਂ ਕਈ ਫਲਾਈਟਾਂ ਨੂੰ ਜਾਂ ਤਾਂ ਰਸਤੇ ’ਚ ਹੀ ਵੱਖ-ਵੱਖ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਵਾਪਸ ਬੁਲਾਇਆ ਜਾ ਰਿਹਾ ਹੈ।
ਇਸ ਘਟਨਾ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਏਅਰ ਇੰਡੀਆ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਇਹ ਫੈਸਲਾ ਲਿਆ।
ਫਿਲਹਾਲ ਏਅਰ ਇੰਡੀਆ ਨੇ ਕਿਹਾ ਹੈ ਕਿ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਵੀਆਂ ਉਡਾਣਾਂ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ।
