ਗੈਰ ਕਾਨੂੰਨੀ ਪਟਾਕਾ ਫੈਕਟਰੀ ਦੇ ਧਮਾਕੇ ਦੀ ਜਾਂਚ ਕਰਵਾਈ ਜਾਵੇ: ਜਮਹੂਰੀ ਅਧਿਕਾਰ ਸਭਾ

Published on: June 13, 2025 9:09 pm

Punjab

ਬਠਿੰਡਾ: 13 ਜੂਨ, ਦੇਸ਼ ਕਲਿੱਕ ਬਿਓਰੋ

ਸ੍ਰੀ ਮੁਕਤਸਰ ਜ਼ਿਲ੍ਹੇ ਦੇ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ/ਫਤੂਹੀ ਵਾਲਾ ਚ ਇੱਕ ਗੈਰ ਕਾਨੂੰਨੀ ਪਟਾਕਾ ਫੈਕਟਰੀ ਚ 29-30 ਮਈ (ਵੀਰਵਾਰ ਸ਼ੁਕਰਵਾਰ) ਰਾਤ ਨੂੰ ਹੋਏ ਧਮਾਕੇ ਦੀ ਜਮਹੂਰੀ ਅਧਿਕਾਰ ਸਭਾ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ l ਸਭਾ ਦੇ ਜਿਲਾ ਪ੍ਰਧਾਨ ਪ੍ਰਿੰ ਬੱਗਾ ਸਿੰਘ,ਸਕੱਤਰ ਅਵਤਾਰ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਧਮਾਕੇ ਨਾਲ ਫੈਕਟਰੀ ਦੀ ਦੋ ਮੰਜ਼ਿਲਾ ਇਮਾਰਤ ਮਲਬੇ ਵਿਚ ਬਦਲ ਗਈ ਅਤੇ ਮਲਬੇ ਹੇਠਾਂ ਆ ਕੇ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 34 ਤੋਂ ਵੱਧ ਹੋਰ ਜਖਮੀ ਹੋ ਗਏ l 28 ਜਖਮੀਆਂ ਨੂੰ ਏਮਜ ਵਿੱਚ ਦਾਖਲ ਕਰਵਾਇਆ ਗਿਆ l ਸਭਾ ਦੇ ਮੈਂਬਰ ਏਮਸ ਹਸਪਤਾਲ ਵਿੱਚ ਦੋ ਜਖਮੀਆਂ ਨੂੰ ਮਿਲੇ ਅਤੇt ਉਹਨਾਂ ਦੇ ਇਲਾਜ ਸਬੰਧੀ ਜਾਣਕਾਰੀ ਲਈ ਇੱਕ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਤੇ ਦੂਜਾ ਦੇ ਸਿਰ ਤੇ ਜਖਮ ਸੀ l ਜਖਮੀਆਂ ਚ ਇੱਕ ਛੇ ਸਾਲ ਦਾ ਬੱਚਾ ਇਸ਼ਾਨ ਵੀ ਸ਼ਾਮਿਲ ਹੈ। ਜ਼ਖਮੀਆਂ ਵਿੱਚੋਂ ਕਿਸੇ ਨੂੰ ਵੀ ਅਜੇ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਅਤੇ ਨਾ ਹੀ ਇਲਾਜ ਦਾ ਤੇ ਉਹਨਾਂ ਦੀਆਂ ਦਿਹਾੜੀਆਂ ਨਾ ਲੱਗਣ ਕਾਰਨ ਖਰਚਾ ਦਿੱਤਾ ਗਿਆ ਹੈ l ਜਦੋਂ ਧਮਕਾ ਹੋਇਆ ਉਦੋਂ 40 ਲੋਕ ਅੰਦਰ ਸਨ ਜਿੰਨਾ ਚ ਜਿਆਦਾਤਰ ਸੁੱਤੇ ਹੋਏ ਸਨ ਤੇ ਕੁਝ ਕੰਮ ਕਰ ਰਹੇ ਸਨ l ਮਿਰਤਕ ਤੇ ਜਖਮੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਰਹਿਣ ਵਾਲੇ ਸਨ। ਇਹ ਫੈਕਟਰੀ ਆਮ ਆਦਮੀ ਪਾਰਟੀ ਦੇ ਵਰਕਰ ਤਰਸੇਮ ਸਿੰਘ ਵਾਸੀ ਫਤੂਹੀ ਵਾਲਾ ਦੀ ਹੈ l ਧਮਾਕਾ ਇੰਨਾ ਜ਼ਬਰਦਸਤੀ ਕਿ ਇਹ ਦੀ ਆਵਾਜ਼ 8 ਕਿਲੋਮੀਟਰ ਦੂਰ ਤੱਕ ਸੁਣੀ ਗਈ l ਇਮਾਰਤ ਦਾ ਮਤਲਬ 500 ਮੀਟਰ ਤੱਕ ਫੈਲ ਗਿਆ l ਜਖਮੀਆਂ ਨੂੰ ਏਮਸ ਅਤੇ ਬਾਦਲ ਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l ਸੂਤਰਾਂ ਮੁਤਾਬਿਕ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਰਹਿਣ ਵਾਲੇ ਠੇਕੇਦਾਰ ਰਾਜਕੁਮਾਰ ਅਧੀਨ ਕੀਤਾ ਜਾਂਦਾ ਸੀ l ਵਿਸਫੋਟਿਕ ਪਦਾਰਥ ਸਪਲਾਈ ਕਰਨ ਵਾਲਾ ਕੋਈ ਪ੍ਰਸ਼ਾਂਤ ਗੋਇਲ ਦੱਸਿਆ ਜਾਂਦਾ ਹੈ l ਪੈਕਿੰਗ ਯੂਨਿਟ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਮੁਤਾਬਕ 40 ਮਜ਼ਦੂਰ ਸ਼ਿਫਟਾਂ ਚ ਕੰਮ ਕਰਦੇ ਸਨ ਅਤੇ ਜਿਨਾਂ ਚੋਂ ਕੁਝ ਆਪਣੇ ਪਰਿਵਾਰਾਂ ਨਾਲ ਉੱਥੇ ਰਹਿੰਦੇ ਸਨ l ਮਾਲਕ ਤਰਸੇਮ ਸਿੰਘ ਨੇ ਇਹ ਪਟਾਕੇ ਬਣਾਉਣ ਵਾਲੀ ਫੈਕਟਰੀ ਸਿਰਫ ਪੰਜ ਮਹੀਨੇ ਪਹਿਲਾਂ ਲਾਈ ਸੀ l ਕਾਰੀਗਰ ਅਰੁਣ ਸਕਸੈਨਾ ਨੇ ਦੱਸਿਆ ਕਿ ਉਹ ਦੇਰ ਰਾਤ ਫੈਕਟਰੀ ਦੇ ਸਾਹਮਣੇ ਸੌਂ ਹੋ ਰਿਹਾ ਸੀ ਅਚਾਨਕ ਧਮਾਕਾ ਹੋਇਆ ਤੇ ਕੁਝ ਹੀ ਪਲਾਂ ਵਿੱਚ ਪੂਰੀ ਇਮਾਰਤ ਮਲਬੇ ਵਿੱਚ ਬਦਲ ਗਈ l ਹਾਦਸੇ ਤੋਂ ਬਾਅਦ ਤਲਾਸ਼ੀ ਦੌਰਾਨ 150 ਪੇਟੀ ਪਟਾਕੇ ਕਾਰਗਰ ਕੰਪਨੀ ਦੇ ਬਰਾਮਦ ਹੋਏ ਹਨ। ਫੈਕਟਰੀ ਮਾਲਕ ਤਰਸੇਮ ਨੇ ਆਪਣੀ ਅੱਧਾ ਏਕੜ ਜਮੀਨ ਤੇ ਪੰਜ ਮਹੀਨੇ ਪਹਿਲਾਂ ਇਹ ਫੈਕਟਰੀ ਲਾਈ ਸੀ l ਉਸ ਨੇ ਆਪਣੇ ਪੁੱਤਰ ਦੇ ਨਾਂ ਤੇ ਪ੍ਰਸ਼ਾਸਨ ਨੂੰ ਲਾਈਸੈਂਸ ਲਈ ਅਰਜੀ ਦਿੱਤੀ ਪਰ ਲਾਇਸੰਸ ਮਿਲਣ ਤੋਂ ਪਹਿਲਾਂ ਹੀ ਉਸ ਨੇ ਫੈਕਟਰੀ ਸ਼ੁਰੂ ਕਰ ਦਿੱਤੀ l ਫੈਕਟਰੀ ਦੀ ਦੋ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਮਜ਼ਦੂਰਾਂ ਦੇ ਰਹਿਣ ਵਾਲੇ ਕਮਰੇ ਸਨ ਜ਼ਿਆਦਾਤਰ ਮਜ਼ਦੂਰ ਰਾਤ ਨੂੰ ਇੱਕੋ ਕਮਰੇ ਚ ਸੌਂਦੇ ਸਨ l
ਡਿਪਟੀ ਕਮਿਸ਼ਨਰ ਮੁਤਾਬਿਕ ਪ੍ਰਸ਼ਾਸਨ ਨੇ ਫੈਕਟਰੀ ਨੂੰ ਇਜਾਜ਼ਤ ਅਜੇ ਨਹੀਂ ਦਿੱਤੀ ਸੀ l ਇਹ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਵਿਸਫੋਟਕ ਨਿਯਮ 2008 ਤਹਿਤ ਅਜਿਹੇ ਕੰਮ ਦੀ ਇਜਾਜ਼ਤ ਜਰੂਰੀ ਹੋ ਜਾਂਦੀ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਬਣਦੀ ਹੈ l
ਪਹਿਲਾਂ ਇਹ ਸਾਰੇ ਜਣੇ ਬਲਮਗੜ ਹਰਿਆਣਾ ਇਸੇ ਕਿਸਮ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ। ਹਸਪਤਾਲ ਚੋਂ ਰਲੀਵ ਹੋ ਕੇ 20-25 ਮਜਦੂਰ ਯੂ ਪੀ ਵਾਪਸ ਚਲੇ ਗਏ l ਦੋ ਮਹੀਨਿਆਂ ਤੋ ਮਜਦੂਰਾਂ ਨੂੰ ਕੋਈ ਤਨਖਾਹ ਦਿੱਤੀ ਗਈ l ਪਟਾਕੇ ਬਣਾਉਣ ਦਾ ਕੰਮ ਥਾਂ ਬਦਲ ਬਦਲ ਕੇ ਕੀਤਾ ਜਾਦਾ ਹੈ l ਸਭਾ ਦੇ ਆਗੂਆਂ ਨੇ ਇਹ ਮੰਗ ਕੀਤੀ ਹੈ ਕਿ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੀ ਤਨਖਾਹ ਦੋ ਤਿੰਨ ਮਹੀਨਿਆਂ ਤੋਂ ਨਹੀਂ ਦਿੱਤੀ ਗਈ ਉਹ ਜਾਰੀ ਕੀਤੀ ਜਾਵੇ ਇਲਾਜ ਦਾ ਖਰਚਾ ਦਿੱਤਾ ਜਾਵੇ ਅਤੇ ਜਿਹੜਾ ਉਹਨਾਂ ਦੀਆਂ ਦਿਹਾੜੀਆਂ ਹੁਣ ਨਹੀਂ ਲੱਗ ਰਹੀਆਂ ਉਹਨਾਂ ਦੀ ਵੀ ਭਰਪਾਈ ਕੀਤੀ ਜਾਵੇ l
ਡਾ ਅਜੀਤਪਾਲ ਸਿੰਘ 9815629301

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।