ਸਰਕਾਰੀ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ : 16 ਤਾਰੀਕ ਤੱਕ ਇਹ ਕੰਮ ਨਾ ਕੀਤਾ ਤਾਂ ਨਹੀਂ ਕਢਵਾ ਸਕਣਗੇ ਤਨਖਾਹ

Published on: June 14, 2025 2:12 pm

ਪੰਜਾਬ

ਚੰਡੀਗੜ੍ਹ, 14 ਜੂਨ, ਦੇਸ਼ ਕਲਿੱਕ ਬਿਓਰੋ :

ਸਰਕਾਰੀ ਮੁਲਾਜ਼ਮਾਂ ਦੇ ਲਈ ਜ਼ਰੂਰੀ ਖਬਰ ਹੈ। ਮੁਲਾਜ਼ਮਾਂ ਨੇ 16 ਜੂਨ ਤੱਕ ਜੇਕਰ ਸਰਕਾਰੀ ਇਨ੍ਹਾਂ ਹੁਕਮਾਂ ਨੂੰ ਅੱਖੋਂ ਪਰੋਖੇ ਕੀਤਾ ਤਾਂ ਅਗਲੀ ਮਿਲਣ ਵਾਲੀ ਤਨਖਾਹ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ 16 ਜੂਨ ਤੱਕ IHRMS ID ਉਤੇ ਅੱਪਡੇਟ ਕੀਤਾ ਜਾਵੇਗਾ। ਕਪਤਾਨ ਪੁਲਿਸ ਮਾਨਸਾ ਵੱਲੋਂ ਇਕ ਪੱਤਰ ਜਾਰੀ ਕਰਕੇ ਜ਼ਿਲ੍ਹੇ ਦੇ ਸਾਰੇ ਅਫਸਰਾਨ ਸਮੇਤ ਸਾਰੇ ਮੁਲਾਜ਼ਮਾਂ ਹੁਕਮ ਜਾਰੀ ਕੀਤਾ ਹੈ।

ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਦੇ ਨਿਰਦੇਸ਼ਾਂ ਮੁਤਾਬਕ ਤਨਖਾਹ ਐਚ ਡੀ ਐਫ ਸੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਨਹੀਂ ਕੀਤੀ ਜਾਵੇਗੀ। ਇਸ ਲਈ ਖੁਦ ਅਤੇ ਆਪਣੇ ਮੁਤਾਹਿਤ ਕਰਮਚਾਰੀਆਂ ਨੂੰ ਜਾਣੂ ਕਰਵਾਓ ਕਿ ਜਿੰਨਾਂ ਕਰਮਚਾਰੀਆਂ ਦਾ ਐਚ ਡੀ ਐਫ ਸੀ ਬੈਂਕ ਵਿੱਚ ਤਨਖਾਹ ਖਾਤਾ ਹੈ, ਉਹ ਸਰਕਾਰ ਵੱਲੋਂ ਜਾਰੀ ਬੈਂਕਾਂ ਦੀ ਸੂਚੀ ਮੁਤਾਬਕ ਉਨ੍ਹਾਂ ਵਿੱਚ ਖਾਤਾ ਖੋਲ੍ਹ ਕੇ 16 ਜੂਨ 2025 ਤੱਕ ਆਪਣੀ ਆਪਣੀ iHRMS ID ਵਿੱਚ ਤਰੀਕੇ ਅਨੁਸਾਰ ਅਪਡੇਟ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ ਦੀ ਤਨਖਾਹ ਡਰਾਅ ਨਹੀਂ ਹੋ ਸਕੇਗੀ। ਇਸ ਲਈ ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।