ਆਂਗਣਵਾੜੀ ਵਰਕਰਾਂ ਨੇ ਲੁਧਿਆਣਾ ‘ਚ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪੰਜਾਬ

ਲੁਧਿਆਣਾ, 14 ਜੂਨ, ਦੇਸ਼ ਕਲਿਕ ਬਿਊਰੋ :
ਅੱਜ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਆਂਗਣਵਾੜੀ ਵਰਕਰਾਂ ਨੇ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਆਂਗਣਵਾੜੀ ਵਰਕਰਾਂ ਹੱਥਾਂ ’ਚ ਪੋਸਟਰ ਲੈ ਕੇ ਨਾਅਰੇ ਲਾਉਂਦੀਆਂ ਉਮੀਦਵਾਰ ਸੰਜੀਵ ਅਰੋੜਾ ਦੇ ਘਰ ਤੱਕ ਜਾ ਪੁੱਜੀਆਂ।
ਵਰਕਰਾਂ ਨੇ ਕਿਹਾ ਕਿ ਸਾਲਾਂ ਤੋਂ ਸਾਡੀਆਂ ਮੰਗਾਂ ਫਾਈਲਾਂ ’ਚ ਦਬੀਆਂ ਹੋਈਆਂ ਹਨ। ਹੁਣ ਅਸੀਂ ਚੁੱਪ ਨਹੀਂ ਰਹਾਂਗੀਆਂ।
ਮੌਕੇ ’ਤੇ ਪਹੁੰਚੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੰਗਾਂ ਜਾਇਜ਼ ਹਨ, ਪਰ ਹੱਲ ਕਰਨ ਵਿੱਚ ਸਮਾਂ ਲੱਗੇਗਾ। ਚੋਣਾਂ ਦੇ ਸਮੇਂ ਰੋਸ ਵਿਖਾਉਣਾ ਸਿਆਸੀ ਮੰਚ ਬਣਾਉਣ ਵਰਗਾ ਲੱਗਦਾ ਹੈ।
ਪਰ ਵਰਕਰਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਸਾਨੂੰ ਸਿਰਫ਼ ਚੋਣਾਂ ਸਮੇਂ ਹੀ ਲਾਰੇ ਨਾ ਲਾਏ ਜਾਣ, ਸਗੋਂ ਸਾਡੀਆਂ ਮੰਗਾਂ ਨੂੰ ਅਮਲੀ ਰੂਪ ਦਿੱਤਾ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।