NEET UG 2025 ਦਾ ਨਤੀਜਾ ਜਾਰੀ

ਸਿੱਖਿਆ \ ਤਕਨਾਲੋਜੀ ਰਾਸ਼ਟਰੀ

NEET UG 2025 ਦਾ ਨਤੀਜਾ ਜਾਰੀ
ਨਵੀਂ ਦਿੱਲੀ, 14 ਜੂਨ, ਦੇਸ਼ ਕਲਿਕ ਬਿਊਰੋ :
NEET UG 2025 result: ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਉਮੀਦਵਾਰ NTA exam.nta.ac.in/NEET ਦੀ ਅਧਿਕਾਰਤ ਵੈੱਬਸਾਈਟ ‘ਤੇ ਲੌਗਇਨ ਕਰਕੇ NEET ਨਤੀਜਾ 2025 (NEET UG 2025 result) ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ, ਨਤੀਜਾ neet.ntaonline.in ਜਾਂ exam.nta.ac.in ‘ਤੇ ਵੀ ਦੇਖਿਆ ਜਾ ਸਕਦਾ ਹੈ।
ਜਿਕਰਯੋਗ ਹੈ ਕਿ NEET-UG ਪ੍ਰੀਖਿਆ 4 ਮਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੇਸ਼ ਭਰ ਦੇ 5 ਹਜ਼ਾਰ ਤੋਂ ਵੱਧ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ MBBS ਕੋਰਸਾਂ ਵਿੱਚ ਸਿੱਧਾ ਦਾਖਲਾ ਮਿਲੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।