ਚਮਕੌਰ ਸਾਹਿਬ / ਮੋਰਿੰਡਾ 14 ਜੂਨ ਭਟੋਆ
ਪੰਜਾਬ ਪੈਨਸ਼ਨਰ ਮਹਾਂ ਸੰਘ ਦੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਫ਼ਤਰ ਵਿਖੇ ਹੋਈ, ਜਿਸ ਵਿੱਚ ਅਹਿਮਦਾਬਾਦ ਵਿਖੇ ਹੋਏ ਜਹਾਜ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਸੰਘ ਦੇ ਜਨਰਲ ਸਕੱਤਰ ਪ੍ਰਿੰਸੀਪਲ ਲਛਮਣ ਸਿੰਘ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਹੀ ਖਾਣਾ ਖਾ ਰਹੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਤੇ ਅਚਨਚੇਤ ਵਾਪਰੇ ਉਕਤ ਜਹਾਜ ਹਾਦਸੇ ਸਬੰਧੀ ਵੀ ਡੂੰਘਾ ਦੁੱਖ ਪ੍ਰਗਟਾਇਆ ਗਿਆ ਅਤੇ ਅਜਿਹੇ ਵੱਡੇ ਹਾਦਸੇ ਵਿੱਚੋਂ ਕੁਦਰਤ ਦੇ ਕ੍ਰਿਸ਼ਮੇ ਅਨੁਸਾਰ ਜਖਮੀ ਹੋਏ ਵਿਅਕਤੀਆਂ ਦੀ ਸਿਹਤ ਦੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰਜੀਤ ਵਰਮਾ, ਸੁਪਰਡੈਂਟ ਪਵਨ ਕੁਮਾਰ, ਗੁਰਦਿਆਲ ਸਿੰਘ, ਮਾਸਟਰ ਸੁਰਿੰਦਰਪਾਲ ਸਿੰਘ, ਮਾਸਟਰ ਸ਼ਾਮ ਲਾਲ, ਕੈਪਟਨ ਹਰਪਾਲ ਸਿੰਘ, ਕੈਪਟਨ ਗੁਰਦੇਵ ਸਿੰਘ, ਹਰਚੰਦ ਸਿੰਘ, ਮਾਸਟਰ ਸੁਰਜੀਤ ਸਿੰਘ, ਨੌਹਰੀਆ ਸਿੰਘ ਅਤੇ ਰਾਮ ਸਿੰਘ ਆਦਿ ਹਾਜ਼ਰ ਸਨ।