ਨਵੀਂ ਦਿੱਲੀ, 15 ਜੂਨ, ਦੇਸ਼ ਕਲਿੱਕ ਬਿਓਰੋ :
ਉਤਰਾਖੰਡ ਵਿੱਚ ਇਕ ਹੈਲੀਕਾਪਟਰ ਕਰੈਸ਼ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਗੌਰੀਕੁੰਡ ਦੇ ਜੰਗਲਾਂ ਵਿੱਚ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ। ਇਹ ਹਾਦਸਾ ਅੱਜ ਸਵੇਰੇ ਛੇ ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਹੈਲੀਕਾਪਟਰ ਅੱਜ ਸਵੇਰੇ ਦੇਹਰਾਦੂਨ ਤੋਂ ਕੇਦਾਰਨਾਥ ਜਾਂਦੇ ਸਮੇਂ ਤ੍ਰਿਜੁਗੀਨਾਰਾਇਣ ਅਤੇ ਗੌਰੀਕੁੰਡ ਵਿੱਚਕਾਰ ਲਾਪਤਾ ਹੋ ਗਿਆ ਸੀ।