ਚੰਡੀਗੜ੍ਹ, 15 ਜੂਨ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਅਸਾਮੀਆਂ ਨਿਕਲਣ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਅਹਿਮ ਖਬਰ ਹੈ। ਪੰਜਾਬ ਦੀ ਇਕ ਜ਼ਿਲ੍ਹਾ ਅਦਾਲਤ ਵਿੱਚ ਅਸਾਮੀਆਂ ਨਿਕਲੀਆਂ ਹਨ। ਅਸਾਮੀਆਂ ਲਈ ਯੋਗ ਉਮੀਦਵਾਰ 25 ਜੂਨ ਤੱਕ ਫਾਰਮ ਭਰ ਸਕਦੇ ਹਨ। ਜ਼ਿਲ੍ਹਾ ਤੇ ਸੈਸ਼ਨ ਜੱਜ, ਬਠਿੰਡਾ ਵੱਲੋਂ 38 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।



