ਅਸਮਾਨੀ ਬਿਜਲੀ ਡਿੱਗਣ ਨਾਲ 2 ਬੱਚਿਆਂ ਸਮੇਤ 5 ਦੀ ਮੌਤ

ਰਾਸ਼ਟਰੀ


ਪ੍ਰਯਾਗਰਾਜ: 15 ਜੂਨ, ਦੇਸ਼ ਕਲਿੱਕ ਬਿਓਰੋ
Prayagraj News: ਪ੍ਰਯਾਗਰਾਜ ਦੀ ਬਾਰਾ ਤਹਿਸੀਲ ਦੇ ਪਿੰਡ ਸੋਨਬਰਸਾ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਦੋ ਮਾਸੂਮ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਪਰਿਵਾਰ ਦੇ ਪਤੀ ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਬਚਿਆ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤਹਿਸੀਲ ਪ੍ਰਸ਼ਾਸ਼ਨ ਅਤੇ ਪੁਲਿਸ ਮੌਕੇ ‘ਤੇ ਪਹੁੰਚੇ।
ਜ਼ਿਕਰਯੋਗ ਹੈ ਕਿ ਥਾਣਾ ਖੇਤਰ ਬਾਰਾ ਦੇ ਸੋਨਬਰਸਾ ਪਿੰਡ ਵਿੱਚ ਸ਼ਨਿੰਚਰਵਾਰ ਦੀ ਰਾਤ ਨੂੰ ਵਿਰੇਂਦਰ ਬਨਬਾਸੀ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਝੌਂਪੜੀ ਵਿੱਚ ਸੌਂ ਰਿਹਾ ਸੀ। ਰਾਤ 12 ਵਜੇ ਦੇ ਕਰੀਬ ਅਸਮਾਨੀ ਬਿਜਲੀ ਝੌਂਪੜੀ ‘ਤੇ ਡਿੱਗ ਪਈ। ਹਾਦਸੇ ਵਿੱਚ 35 ਸਾਲਾ ਵੀਰੇਂਦਰ, 32 ਸਾਲਾ ਪਤਨੀ, ਤਿੰਨ ਸਾਲ ਦੀ ਬੇਟੀ ਅਤੇ ਦੋ ਸਾਲ ਦੇ ਬੇਟੇ ਦੀ ਅੱਗ ਵਿਚ ਝੁਲਸਣ ਕਾਰਨ ਮੌਤ ਹੋ ਗਈ। ਇੱਕ ਹੋਰ ਪਿੰਡ ਸ਼ੰਕਰਗੜ੍ਹ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਕਾਰਨ 29 ਸਾਲਾ ਅਕਸ਼ੇ ਕੁਮਾਰ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।