ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜਿਲਕਾ ਪੁਲਿਸ ਦਾ ਨਸ਼ਾ ਤਸਕਰੀ ਤੇ ਵੱਡਾ ਐਕਸ਼ਨ

ਪੰਜਾਬ


ਨਸ਼ਾ ਤਕਸਰ ਨੂੰ ਕਾਬੂ ਕਰਕੇ 23100 ਪ੍ਰੈਗਾ ਕੈਪਸੂਲ ਅਤੇ 300 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਫਾਜਿਲਕਾ: 15 ਜੂਨ 2025, ਦੇਸ਼ ਕਲਿੱਕ ਬਿਓਰੋ

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਦੇ ਤਹਿਤ ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਖੂਈ ਖੇੜ੍ਹਾ ਵੱਲੋਂ ਗਸ਼ਤ ਦੌਰਾਨ ਇਤਲਾਹ ਮਿਲਣ ਤੇ ਇਕ ਵਿਅਕਤੀ ਦੇ ਘਰ ਰੇਡ ਕਰਨ ਤੇ ਘਰ ਵਿਚੋ 23100 ਪ੍ਰੈਗਾਬਾਲਿਟ ਕੈਪਸੂਲ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਖੂਈ ਖੇੜ੍ਹਾ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਥਾਣਾ ਦੇ ਇਲਾਕੇ ਵਿਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਦਨ ਲਾਲ ਪੁੱਤਰ ਪ੍ਰਿਥੀ ਰਾਮ ਵਾਸੀ ਪਿੰਡ ਕਮਾਲਵਾਲਾ ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਵੇਚਣ ਦਾ ਆਦੀ ਹੈ, ਜਿਸ ਪਰ ਮੁੱਖ ਅਫਸਰ ਵੱਲੋ ਸਮੇਤ ਪੁਲਿਸ ਪਾਰਟੀ ਰੇਡ ਕਰਨ ਤੇ ਉਸਦੇ ਘਰ ਵਿਚੋ ਕੁੱਲ 23100 ਪ੍ਰੇਗਾਬਾਲਿਨ ਕੈਪਸੂਲ ਅਤੇ 300 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਦੋਸ਼ੀ ਮਦਨ ਲਾਲ ਦੇ ਖਿਲਾਫ ਮੁਕੱਦਮਾਂ ਨੰਬਰ 79, ਮਿਤੀ 14.06.2025 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਖੂਈ ਖੇੜ੍ਹਾ ਦਰਜ ਰਜਿਸਟਰ ਕੀਤਾ ਗਿਆ ਹੈ। ਮੌਕਾ ਪਰ ਮਦਨ ਲਾਲ ਕਾਬੂ ਨਹੀ ਹੋ ਸਕਿਆ, ਪਰੰਤੂ ਬਾਅਦ ਵਿਚ ਮਦਨ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਗਲੀ ਤਫਤੀਸ਼ ਜਾਰੀ ਹੈ।

ਮੁਕੱਦਮਾਂ ਨੰਬਰ 79, ਮਿਤੀ 14.06.2025 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਖੂਈ ਖੇੜ੍ਹਾ

ਬਰਖਿਲਾਫ:
ਮਦਨ ਲਾਲ ਪੁੱਤਰ ਪ੍ਰਿਥੀ ਰਾਮ ਵਾਸੀ ਪਿੰਡ ਕਮਾਲਵਾਲਾ (ਗ੍ਰਿਫਤਾਰ 15.06.2025)

ਬ੍ਰਾਮਦਗੀ:-
23100 ਪ੍ਰੇਗਾਬਾਲਿਨ ਕੈਪਸੂਲ 300 ਖੁੱਲੀਆਂ ਨਸ਼ੀਲੀਆਂ ਗੋਲੀਆਂ

ਦੋਸ਼ੀਆਂ ਦਾ ਪਿਛਲਾ ਰਿਕਾਰਡ:- ਕੋਈ ਮੁਕੱਦਮਾ ਦਰਜ ਨਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।