ਜਲੰਧਰ, 16 ਜੂਨ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾੜੀ ਦੀ ਨੂੰਹ ਸੋਨਮ ਦੀ ਲਾਸ਼ ਗੋਇੰਦਵਾਲ ਸਾਹਿਬ ਦਰਿਆ ਵਿੱਚੋਂ ਮਿਲੀ। ਇਸਦੀ ਪੁਸ਼ਟੀ ਖੁਦ ਨਰੇਸ਼ ਤਿਵਾੜੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਨੂੰਹ ਸੋਨਮ ਦੀ ਲਾਸ਼ ਦਰਿਆ ਵਿੱਚੋਂ ਬਰਾਮਦ ਹੋ ਗਈ ਹੈ।
ਜਿਕਰਯੋਗ ਹੈ ਕਿ ਨਰੇਸ਼ ਤਿਵਾੜੀ “ਵਿਨਟੈਕ ਪ੍ਰੀਲਮ” ਅਤੇ “ਵਰਗੋ ਪੈਨਲ ਪ੍ਰੋਡਕਟਸ” ਨਾਮਕ ਦੋ ਪਲਾਈਵੁੱਡ ਕੰਪਨੀਆਂ ਦੇ ਮਾਲਕ ਹਨ। ਉਨ੍ਹਾਂ ਅਨੁਸਾਰ ਨੂੰਹ ਸੋਨਮ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਜਿਸ ਤੋਂ ਬਾਅਦ ਉਸਦੀ ਲਾਸ਼ ਨਦੀ ਵਿੱਚੋਂ ਮਿਲੀ।
ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਪੂਜਾ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਦੇ ਬਿਆਸ ਗਈ ਸੀ। ਜਿੱਥੋਂ ਵਿਸਰਜਨ ਦੌਰਾਨ ਉਹ ਫਿਸਲ ਗਈ ਅਤੇ ਦਰਿਆ ਵਿੱਚ ਵਹਿ ਗਈ। ਜਿਸ ਤੋਂ ਬਾਅਦ ਨੂੰਹ ਦੀ ਭਾਲ ਜਾਰੀ ਸੀ। ਪਰ ਅੱਜ ਦੁਪਹਿਰ ਨੂੰ ਉਸਨੂੰ ਗੋਇੰਦਵਾਲ ਸਾਹਿਬ ਤੋਂ ਫੋਨ ਆਇਆ ਕਿ ਉਸਦੀ ਨੂੰਹ ਦੀ ਲਾਸ਼ ਬਰਾਮਦ ਹੋ ਗਈ ਹੈ।

ਜਲੰਧਰ ਦੇ ਕਾਰੋਬਾਰੀ ਦੀ ਨੂੰਹ ਦੀ ਲਾਸ਼ ਦਰਿਆ ‘ਚੋਂ ਮਿਲੀ
Published on: June 16, 2025 5:54 pm