ਬੱਸ ਅੱਡਾ ਸੰਘਰਸ਼ ਕਮੇਟੀ ਵਿਰੁੱਧ ਪੁਲਸ ਕਾਰਵਾਈ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ

Published on: June 16, 2025 12:48 pm

Punjab


ਬਠਿੰਡਾ: 6 ਜੂਨ, ਦੇਸ਼ ਲਿੱਕ ਬਿਓਰੋ

ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਬਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਲੁਧਿਆਣੇ ਜਾਣਾ ਚਾਹੁੰਦੇ ਵਰਕਰਾਂ ਨੂੰ ਪੁਲਿਸ ਵੱਲੋਂ ਜਬਰੀ ਰੋਕੇ ਜਾਣ ਦੀ ਸਖਤ ਨਿਖੇਧੀ ਕੀਤੀ ਹੈ। ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਸੰਘਰਸ਼ ਕਰਨ ਦੇ ਹੱਕ ਤੇ ਵੱਡਾ ਹਮਲਾ ਕਰਾਰ ਦਿੱਤਾ ਹੈ ਤੇ ਨਾਲ ਹੀ ਜੁਬਾਨਬੰਦੀ ਕਰਨ ਦੀ ਹਰਕਤ ਕਿਹਾ ਹੈ l
ਜਦੋਂ ਲੋਕ ਆਪਣੀ ਗੱਲ ਸਰਕਾਰ ਕੋਲ ਰੱਖਣਾ ਚਾਹੁੰਦੇ ਨੇ ਤਾਂ ਉਹ ਕਿਸੇ ਵੀ ਥਾਂ ਤੇ ਜਾ ਕੇ ਧਰਨਾ ਪ੍ਰਦਰਸ਼ਨ ਕਰ ਸਕਦੇ ਹਨ ਇਹ ਉਹਨਾਂ ਦਾ ਜਮਹੂਰੀ ਹੱਕ ਹੈ ਇਸ ਦੀ ਉਲੰਘਣਾ ਪੁਲਿਸ ਰਾਹੀਂ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ। ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ  ਸਰਕਾਰ ਲੋਕਾਂ ਨਾਲ ਦੋਗਲੀ ਨੀਤੀ ਖੇਡ ਰਹੀ ਹੈ ਇੱਕ ਪਾਸੇ ਡਿਪਟੀ ਕਮਿਸ਼ਨਰ ਤੋਂ ਲੋਕ ਰਾਏ ਇਕੱਠੀ ਕਰਨ ਲਈ ਇੱਕ ਕਮੇਟੀ ਬਣਾ ਕੇ ਲੋਕਾਂ ਨੂੰ ਭਰਮਾਇਆ ਗਿਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਭ ਇੱਕ ਛਲਾਵਾ ਸੀ ਇਸ ਗੱਲ ਦੀ ਜਮਹੂਰੀ ਅਧਿਕਾਰ ਸਭਾ ਸਖਤ ਨੋਟਿਸ ਲੈਂਦਿਆਂ ਮੰਗ ਕਰਦੀ ਹੈ ਕਿ ਲੋਕਾਂ ਦੀ ਗੱਲ ਸੁਣੀ ਜਾਵੇ ਬੱਸ ਅੱਡਾ ਲੋਕਾਂ ਦੀ ਮੰਗ ਹੈ ਕਿ ਇਥੋਂ ਤਬਦੀਲ ਨਾ ਕੀਤਾ ਜਾਵੇ ਜਿਸ ਨਾਲ ਵਪਾਰ ਨੂੰ ਨੁਕਸਾਨ ਹੋਵੇਗਾ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋਵੇਗੀ ਅਤੇ ਪੇਂਡੂ ਲੋਕਾਂ ਦੇ ਰੁਜ਼ਗਾਰ ਤੇ ਅਸਰ ਪਵੇਗਾ l ਇਹ ਸਰਕਾਰ ਤਾਂ ਸਿਆਸੀ ਫੈਸਲਾ ਹੈ ਮਲੋਟ ਰੋਡ ਤੇ ਬਸ ਅੱਡਾ ਲੈ ਕੇ ਜਾਣਾ ਸਰਾਸਰ ਧੱਕੇਸ਼ਾਹੀ ਹੈ ਲੋਕ ਬਹੁਤ ਖੱਜਲ ਖੁਆਰ ਹੋਣਗੇ ਉਹਨਾਂ ਤੇ ਆਰਥਿਕ ਬੋਝ ਵੀ ਪਵੇਗਾ ਅਤੇ ਕੰਮਾਂ ਕਾਰਾਂ ਤੋਂ ਵੀ ਉਹ ਲੇਟ ਹੋ ਜਾਇਆ ਕਰਨਗੇ l ਜਮਹੂਰੀ ਅਧਿਕਾਰ ਸਭਾ ਸਮਝਦੀ ਹੈ ਕਿ ਲੋਕਾਂ ਦੀ ਆਵਾਜ਼ ਜੇ ਨਹੀਂ ਸੁਣੀ ਜਾਂਦੀ ਤਾਂ ਉਹ ਮਜਬੂਰਨ ਸੰਘਰਸ਼ ਕਰਦੇ ਹਨ ਤੇ ਸੰਘਰਸ਼ ਕਰਨ ਲਈ ਜੇ ਪੁਲਿਸ ਉਹਨਾਂ ਤੇ ਇਸ ਤਰ੍ਹਾਂ ਰੋਕਾਂ ਲਾਉਂਦੀ ਹੈ ਤਾਂ ਇਹ ਸਾਡੇ ਸੰਵਿਧਾਨ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੀ ਉਲੰਘਣਾ ਹੈ l ਸਭਾ ਲੋਕਾਂ ਨੂੰ ਸਰਕਾਰ ਅਤੇ ਪੁਲਿਸ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।