ਪਟਨਾ, 16 ਜੂਨ, ਦੇਸ਼ ਕਲਿਕ ਬਿਊਰੋ :
ਸੋਮਵਾਰ ਸਵੇਰੇ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। 15 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਜ਼ਖਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਪਟਨਾ ਰੈਫਰ ਕੀਤਾ ਗਿਆ ਹੈ।ਇਹ ਹਾਦਸਾ ਬਿਹਾਰ ਦੇ ਸਾਰਨ ਵਿਖੇ ਵਾਪਰਿਆ।
ਇਹ ਹਾਦਸਾ ਛਪਰਾ-ਹਾਜੀਪੁਰ NH-19 ‘ਤੇ ਵਾਪਰਿਆ। ਨਯਾਗਾਓਂ ਥਾਣਾ ਖੇਤਰ ਦੇ ਬਾਜਿਤਪੁਰ ਚਾਰ ਲੇਨ ‘ਤੇ ਬੋਲੈਰੋ ਪਿਕਅੱਪ ਪਲਟ ਗਈ।
ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਬਾਜਿਤਪੁਰ ਨੇੜੇ ਅਚਾਨਕ ਪਿਕਅੱਪ ਦਾ ਇੱਕ ਟਾਇਰ ਫਟ ਗਿਆ, ਜਿਸ ਕਾਰਨ ਗੱਡੀ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ।
ਸਾਰੇ ਲੋਕ ਦਿਘਵਾੜਾ ਤੋਂ ਮੱਕੀ ਲੋਡ ਕਰ ਕੇ ਹਾਜੀਪੁਰ ਜਾ ਰਹੇ ਸਨ। ਸੂਚਨਾ ਮਿਲਦੇ ਹੀ ਡਾਇਲ 112 ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।

ਟਾਇਰ ਫਟਣ ਕਾਰਨ ਤੇਜ ਰਫਤਾਰ ਬੋਲੈਰੋ ਪਿਕਅਪ ਪਲਟੀ, 5 ਲੋਕਾਂ ਦੀ ਮੌਤ 15 ਤੋਂ ਵੱਧ ਜ਼ਖਮੀ
Published on: June 16, 2025 11:04 am