ਮਾਨਸਾ: 21 ਸਾਲਾ ਲੜਕੀ ਖੂਹ ‘ਚ ਡਿੱਗੀ, ਬਚਾਅ ਕਾਰਜ ਜਾਰੀ

Published on: June 16, 2025 2:27 pm

ਪੰਜਾਬ


ਮਾਨਸਾ: 16 ਜੂਨ, ਦੇਸ਼ ਕਲਿੱਕ ਬਿਓਰੋ
ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ 21 ਸਾਲਾ ਲੜਕੀ ਖੂਹ ਵਿੱਚ ਡਿੱਗ ਪਈ। ਲੜਕੀ ਆਪਣੀ ਮਾਸੀ ਦੇ ਘਰ ਆਈ ਸੀ ਅਤੇ ਅੱਜ ਸਵੇਰੇ ਇਹ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਅਚਾਨਕ ਇੱਕ ਪੁਰਾਣੇ ਖੂਹ ਵਿੱਚ ਡਿੱਗ ਪਈ। ਲੜਕੀ ਦੀ ਪਛਾਣ ਕਿਸ਼ਨਪੁਰਾ ਦੀ ਰਹਿਣ ਵਾਲੀ 21 ਸਾਲਾ ਸ਼ਾਜ਼ੀਆ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਜ਼ੀਆ ਸੋਮਵਾਰ ਸਵੇਰੇ ਆਪਣੀ ਮਾਸੀ ਦੇ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਜਦੋਂ ਉਹ ਅਚਾਨਕ ਖੂਹ ਵਿੱਚ ਡਿੱਗ ਪਈ। ਸੂਚਨਾ ਮਿਲਣ ਤੋਂ ਬਾਅਦ ਤਹਿਸੀਲਦਾਰ ਚੁਦ ਬਚਾਅ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਬੱਚੀ ਨੂੰ ਖੂਹ ਵਿੱਚੋਂ ਕੱਢਣ ਲਈ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਕੁੜੀ ਦੀ ਮਾਸੀ ਅਜੂਬਾ ਨੇ ਦੱਸਿਆ ਕਿ ਸ਼ਾਜ਼ੀਆ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਆਈ ਸੀ। ਉਹ ਅੱਜ ਸਵੇਰੇ ਬੱਚਿਆਂ ਨਾਲ ਖੇਡ ਰਹੀ ਸੀ। ਘਰ ਦੇ ਨੇੜੇ ਇੱਕ ਪੁਰਾਣਾ ਖੂਹ ਹੈ, ਜਿਸ ਵਿੱਚ ਉਹ ਅਚਾਨਕ ਡਿੱਗ ਪਈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਲੱਭਣ ਅਤੇ ਖੂਹ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।