ਜਲੰਧਰ, 16 ਜੂਨ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਮਿਲਾਪ ਚੌਕ ‘ਤੇ ਨਿਹੰਗ ਸਿੰਘਾਂ ਵੱਲੋਂ ਇੱਕ ਚਾਪ (ਸੋਇਆ ਚਾਪ) ਦੀ ਦੁਕਾਨ ‘ਤੇ ਕੀਤੇ ਹਮਲੇ ਦੇ ਮਾਮਲੇ ਵਿੱਚ, ਇਲਾਕੇ ਦੇ ਪੁਲਿਸ ਸਟੇਸ਼ਨ ਦੇ ਐਸਐਚਓ ਅਨਿਲ ਕੁਮਾਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ‘ਤੇ, ਪੁਲਿਸ ਲਾਈਨ ਵਿੱਚ ਤਾਇਨਾਤ ਸਬ ਇੰਸਪੈਕਟਰ ਰਾਜਿੰਦਰ ਸਿੰਘ ਨੂੰ ਇਲਾਕੇ ਦਾ ਸਟੇਸ਼ਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇੰਸਪੈਕਟਰ ਅਨਿਲ ਕੁਮਾਰ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਇੱਕ ਹੁਕਮ ਜਾਰੀ ਕਰਕੇ ਪੁਲਿਸ ਲਾਈਨ ਭੇਜਿਆ ਗਿਆ।
ਜਿਕਰਯੋਗ ਹੈ ਕਿ ਦੁਕਾਨ ‘ਚ ਆਰਡਰ ਵਿੱਚ ਦੇਰੀ ਕਰਨ ਅਤੇ ਫਿਰ ਬਹਿਸ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਚਾਪ ਵੇਚਣ ਵਾਲਿਆਂ ‘ਤੇ ਹਮਲਾ ਕੀਤਾ ਗਿਆ ਸੀ, ਤਾਂ ਦੁਕਾਨ ਮਾਲਕ ਨੇ ਸਭ ਤੋਂ ਪਹਿਲਾਂ ਇੰਸਪੈਕਟਰ ਅਨਿਲ ਕੁਮਾਰ ਨੂੰ ਫ਼ੋਨ ਕੀਤਾ। ਪਰ ਉਸਨੇ ਫ਼ੋਨ ਨਹੀਂ ਚੁੱਕਿਆ। ਪੀੜਤ ਪਰਿਵਾਰ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਨੂੰ ਵਾਰ-ਵਾਰ ਕਈ ਵਾਰ ਫ਼ੋਨ ਕੀਤੇ ਗਏ। ਪਰ ਉਸਨੇ ਫ਼ੋਨ ਨਹੀਂ ਚੁੱਕਿਆ।

ਦੁਕਾਨਦਾਰ ‘ਤੇ ਹਮਲੇ ਦੌਰਾਨ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ ਪੁਲਸ ਦਾ SHO ਲਾਈਨ ਹਾਜ਼ਰ
Published on: June 16, 2025 8:29 am